Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Su-ā-i. 1. ਸੁਆਦ। 2. ਪ੍ਰਯੋਜਨ, ਉਦੇਸ਼, ਮਨੋਰਥ। 1. relishes, tastes. 2. aim, motive. 1. ਉਦਾਹਰਨ: ਨਾਮੁ ਬਿਸਾਰਿ ਲਗੈ ਅਨ ਸੁਆਇ ॥ Raga Gaurhee 5, 134, 3:1 (P: 192). 2. ਉਦਾਹਰਨ: ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥ Raga Sireeraag 4, Vaar 9ਸ, 3, 1:1 (P: 85). ਉਦਾਹਰਨ: ਅਪੁਨੈ ਸੁਆਇ ਰਿਦੈ ਲੈ ਧਾਰਿਆ ॥ Raga Gaurhee 5, 148, 2:1 (P: 195).

Mahan Kosh Encyclopedia

(ਸੁਆਉ, ਸੁਆਓ) ਨਾਮ/n. ਸੁਆਦ. ਰਸ. “ਕੜਛੀਆਂ ਫਿਰੰਨਿ, ਸੁਆਉ ਨ ਜਾਣਨਿ ਸੁੰਞੀਆ.” (ਵਾਰ ਗੂਜ ੨ ਮਃ ੫) “ਕਾਮ ਸੁਆਇ ਗਜ ਵਸਿ ਪਰੇ.” (ਗਉ ਕਬੀਰ) 2. ਸ੍ਵਾਰਥ. ਲਾਭ. “ਜਨ ਆਵਨ ਕਾ ਇਹੈ ਸੁਆਉ.” (ਸੁਖਮਨੀ) 3. ਖੁਦਗਰਜੀ. ਮਤਲਬ. “ਤਿਨ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ.” (ਵਾਰ ਗੂਜ ੨ ਮਃ ੫) “ਮਿਤ੍ਰ ਭਾਈ ਦੀਸਹਿ ਮਨ ਮੇਰੇ, ਤੇ ਸਭਿ ਅਪਨੈ ਸੁਆਇ ਮਿਲਾਸਾ.” (ਗੌਂਡ ਮਃ ੪) 4. ਪ੍ਰਯੋਜਨ. ਭਾਵ. ਮਕਸਦ. “ਕਉਨ ਮਾਰਗ ਕਉਨ ਸੁਆਓ?” (ਸਿਧਗੋਸਟਿ) 5. ਸ੍ਵਾਯ. ਸ਼ੁਭ ਆਮਦਨ. “ਕਥਾ ਕੀਰਤਨ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ.” (ਬਿਲਾ ਮਃ ੫) 6. ਸ੍ਵਾਗਤ. ਜੀ ਆਇਆ ਨੂੰ. “ਸੁਆਰਥ ਸੁਆਉ ਨ ਕੋ ਕਰੇ.” (ਸ੍ਰੀ ਅ: ਮਃ ੫) 7. ਸਨਮਾਨ. “ਦੋਹਾਗਣੀ ਮਹਲੁ ਨ ਪਾਇਨੀ, ਨ ਜਾਣਨਿ ਪਿਰ ਕਾ ਸੁਆਉ.” (ਆਸਾ ਅ: ਮਃ ੩) 8. ਸ੍ਵ ਆਉਣ ਵਾਲਾ. ਆਪਣੇ ਆਪ ਉੱਗਣ ਵਾਲਾ. ਖ਼ੁਦਰੌ ਘਾਹ. “ਭਾਰ ਅਠਾਰਹਿ ਮੇਵਾ ਹੋਵੈ ਗਰੁੜਾ ਹੋਵੈ ਸੁਆਉ.” (ਮਃ ੧ ਵਾਰ ਮਾਝ) ਸਵਾਂਕ ਆਦਿਕ ਖ਼ੁਦਰੌ ਘਾਹ ਚਾਵਲ ਹੋਜਾਣ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits