Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Sireeraag. ਇਕ ਰਾਗ। One of the strain of music. ਉਦਾਹਰਨ: ਸਭ ਮਿਲਿ ਸਿਰੀ ਰਾਗ ਵੈ ਗਾਵੈ ॥ Raagmaalaa 1:40 (P: 1430).
|
| SGGS Gurmukhi-English Dictionary |
One of the strain of music.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਸੰ. श्रीराग- ਸ਼੍ਰੀਰਾਗ. ਇਸ ਰਾਗ ਦਾ ਨਾਉਂ ਤਾਂ ਕੇਵਲ “ਸ਼੍ਰੀ” ਹੈ ਪਰ ਰਾਗ ਸ਼ਬਦ ਵਾਧੂ ਸਾਥ ਜੋੜਿਆ ਗਿਆ ਹੈ. ਇਹ ਪੂਰਬੀ ਠਾਟ ਦਾ ਔੜਵ ਸੰਪੂਰਣ ਰਾਗ ਹੈ ਅਰਥਾਤ- ਆਰੋਹੀ ਵਿੱਚ ਪੰਜ ਅਤੇ ਅਵਰੋਹੀ ਵਿੱਚ ਸੱਤ ਸੁਰ ਹਨ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਰਿਸ਼ਭ ਵਾਦੀ ਅਤੇ ਪੰਚਮ ਸੰਵਾਦੀ ਸੁਰ ਹੈ. ਰਿਸ਼ਭ ਅਤੇ ਧੈਵਤ ਕੋਮਲ ਹਨ, ਮੱਧਮ ਤੀਵ੍ਰ ਹੈ. ਬਾਕੀ ਸੁਰ ਸ਼ੁੱਧ ਹਨ. ਆਰੋਹੀ- ਸ਼ ਰਾ ਮੀ ਪ ਨ ਸ਼. ਅਵਰੋਹੀ- ਸ਼ ਨ ਧਾ ਪ ਮੀ ਗ ਰਾ ਸ਼. ਇਸ ਦੇ ਗਾਉਣ ਦਾ ਸਮਾਂ ਲੌਢਾ ਵੇਲਾ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਪਹਿਲਾ ਰਾਗ ਹੈ. ਰਾਗਾਂ ਦੀ ਬਾਣੀ ਇਸੇ ਤੋਂ ਆਰੰਭ ਹੁੰਦੀ ਹੈ. “ਰਾਗਾਂ ਵਿੱਚ ਸਿਰੀਰਾਗ ਹੈ.” (ਮਃ ੩ ਵਾਰ ਸ੍ਰੀ) “ਰਾਗਨ ਮੇ ਸਿਰੀਰਾਗ ਪਾਰਸ ਪਖਾਨ ਹੈ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|