Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sir(i). 1. ਸੀਸ ਤੇ, (ਸਿਰਿ ਸਿਰਿ ਦੇ ਅਰਥ ਹਨ: ਹਰ ਜੀਵ ਨੂੰ/ਲਈ)। 2. ਦੁਆਰਾ, ਨਾਲ। 3. ਸ੍ਰੋਮਣੀ, ਮੁਖ, ਵਡਾ। 4. ਅਨੁਸਾਰ, ਮੁਤਾਬਕ। 5. ਸ੍ਰਿਸ਼ਟੀ। 6. ਹਰ ਇਕ ਨੂੰ। 7. ਮਥਾ (ਭਾਵ)। 8. ਸਿਰੇ ਤੋਂ, ਮੁੱਢ ਤੋਂ। 9. ਸਦਕਾ (ਭਾਵ)। 1. on heads. 2. with, by. 3. most, greatest, supreme. 4. according to, in accordance with. 5. universe. 6. every body, to all, every individual. 7. forehead, brow. 8. from the start, beginning. 9. countenance. ਉਦਾਹਰਨਾ: 1. ਅਸੰਖ ਕਹਹਿ ਸਿਰਿ ਭਾਰੁ ਹੋਇ ॥ Japujee, Guru Nanak Dev, 19:3 (P: 4). ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥ Raga Gaurhee 1, 10, 3:3 (P: 154). 2. ਅਖਰਾ ਸਿਰਿ ਸੰਜੋਗ ਵਖਾਣਿ ॥ (ਅੱਖਰਾਂ ਦੁਆਰਾ ਪ੍ਰਭੂ ਨਾਲ ਸੰਜੋਗ/ਰਿਸ਼ਤੇ ਨੂੰ ਬਿਆਨਿਆ ਜਾਂਦਾ ਹੈ). Japujee, Guru Nanak Dev, 19:7 (P: 4). 3. ਤਾ ਲਿਖੀਐ ਸਿਰਿ ਗਵਾਰਾ ਗਾਵਾਰੁ ॥ Japujee, Guru Nanak Dev, 26:26 (P: 6). ਉਦਾਹਰਨ: ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥ (ਸ਼ਾਹਾਂ ਦੇ ਉਤੇ ਸ਼ਾਹ ਹੈ: ਸ੍ਰੋਮਣੀ ਸ਼ਾਹ ਹੈ). Raga Sireeraag 5, 82, 2:3 (P: 46). ਉਦਾਹਰਨ: ਤੂੰ ਗੰਠੀ ਮੇਰੁ ਸਿਰਿ ਤੂੰ ਹੈ ॥ Raga Maajh 5, 28, 2:2 (P: 102). ਵਿਣੁ ਤੁਧੁ ਹੋਰੁ ਜਿ ਮੰਗਣਾ ਸਿਰਿ ਦੁਖਾ ਕੈ ਦੁਖ ॥ Raga Raamkalee 5, Vaar 3, Salok, 5, 2:1 (P: 958). 4. ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥ Raga Sireeraag 1, Asatpadee 11, 3:3 (P: 60). 5. ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥ Raga Aaasaa 1, 21, 1:3 (P: 355). 6. ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥ Raga Aaasaa 3, Asatpadee 31, 8:1 (P: 427). ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ Raga Vadhans 1, Alaahnneeaan 1, 2:5 (P: 579). ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥ Raga Gaurhee 5, Sodar, 5, 2:2 (P: 10). 7. ਪੜਿਆ ਬੂਝੈ ਸੋ ਪਰਵਾਣੁ ਜਿਸ ਸਿਰਿ ਦਰਗਹ ਕਾ ਨਿਸਾਣੁ ॥ Raga Dhanaasaree 1, 7, 4:3;4 (P: 662). 8. ਜਿਸਹਿ ਭੁਲਾਈ ਪੰਧ ਸਿਰਿ ਤਿਸਹਿ ਦਿਖਾਵੈ ਕਉਣੁ ॥ Raga Raamkalee 3, Vaar 12, Salok, 1, 1:9 (P: 952). 9. ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥ Raga Maaroo 3, Vaar 10ਸ, 3, 1:3 (P: 1089).
|
SGGS Gurmukhi-English Dictionary |
[Var.] From Sira
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਰਚਨਾ. ਸ੍ਰਿਸ਼੍ਟਿ. “ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ.” (ਆਸਾ ਮਃ ੧) 2. ਕ੍ਰਿ. ਵਿ. ਸਿਰਪਰ. ਸਿਰ ਤੇ. “ਸਿਰਿ ਲਗਾ ਜਮਡੰਡੁ.” (ਵਾਰ ਜੈਤ) “ਪੁਰੀਆਂ ਖੰਡਾਂ ਸਿਰਿ ਕਰੇ ਇਕ ਪੈਰਿ ਧਿਆਏ.” (ਮਃ ੧ ਵਾਰ ਸਾਰ) ਜੇ ਪੁਰੀਆਂ ਅਤੇ ਖੰਡਾਂ ਨੂੰ ਸਿਰ ਤੇ ਚੁੱਕਕੇ ਇੱਕ ਪੈਰ ਤੇ ਖੜਾ ਅਰਾਧਨ ਕਰੇ। 3. ਉੱਪਰ. ਉੱਤੇ। 4. ਸ੍ਰਿਜ (ਰਚ) ਕੇ. ਦੇਖੋ- ਸ੍ਰਿਜ। 5. ਵਿ. ਸ਼ਿਰੋਮਣਿ. ਵਧੀਆ. “ਸਭਨਾ ਉਪਾਵਾ ਸਿਰਿ ਉਪਾਉ ਹੈ.” (ਮਃ ੩ ਵਾਰ ਗੂਜ ੧) 6. ਸੰ. ਸ਼ਿਰਿ. ਨਾਮ/n. ਤਲਵਾਰ। 7. ਤੀਰ। 8. ਪਤੰਗਾ. ਭਮੱਕੜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|