Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samā-ī. 1. ਲੀਨ ਹੋਣਾ, ਜੁੜੀ ਹੋਣਾ। 2. ਵਿਆਪਕ। 3. ਪਾਈ, ਰਖ ਦਿੱਤੀ। 4. ਸਮਾਈ ਕਰਨਾ/ਓਟ (ਪਨਾਹ) ਦੇਣਾ। 5. ਮੁਕ ਜਾਣਾ, ਮਿਟ ਜਾਣਾ। 6. ਜਾਣਾ (ਰਲ ਜਾਣਾ)। 7. ਪ੍ਰਗਟ ਹੋ ਰਹੀ ਹੈ (ਭਾਵ)। 1. merged. 2. all-pervasive. 3. infused, blended. 4. to give shelter. 5. stilled, dies. 6. goes, blends, permeates. 7. pervading, engrossed. ਉਦਾਹਰਨਾ: 1. ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥ (ਜੁੜੀ ਹੈ). Raga Maaroo 4, Solhaa 1, 15:3 (P: 1070). 2. ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ Japujee, Guru Nanak Dev, 5:7 (P: 2). ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥ Raga Gaurhee 4, 39, 4:1 (P: 164). 3. ਮਾਟੀ ਅੰਧੀ ਸੁਰਤਿ ਸਮਾਈ ॥ Raga Maajh 5, 19, 2:1 (P: 100). ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥ Raga Raamkalee 5, 1, 2:1 (P: 882). 4. ਸਰਣਿ ਸਮਾਈ ਦਾਸ ਹਿਤ ਊਚੈ ਅਗਮ ੳਪਾਰ ॥ Raga Gaurhee 5, 116, 3:2 (P: 203). 5. ਉਪਜੈ ਨਿਪਜੈ ਨਿਪਜਿ ਸਮਾਈ ॥ Raga Gaurhee, Kabir, 11, 1:1 (P: 325). ਪੰਚ ਸਮਾਈ ਸੁਖੀ ਸਭੁ ਲੋਗੁ ॥ Raga Aaasaa 1, Asatpadee 6, 3:3 (P: 414). 6. ਤਨ ਛੂਟੇ ਮਨੁ ਕਹਾ ਸਮਾਈ ॥ Raga Gaurhee, Kabir, 36, 4:2 (P: 330). ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥ Raga Gaurhee, Kabir, 52, 1:1 (P: 334). 7. ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥ Raga Raamkalee 3, Asatpadee 2, 20:1 (P: 909).
|
English Translation |
n.f. adjustment, assimilation, absorption, accommodation.
|
Mahan Kosh Encyclopedia |
ਨਾਮ/n. ਸ਼ਾਂਤਿ. ਸਹਿਨਸ਼ੀਲਤਾ. ਸ਼ਾਮ੍ਯ। 2. ਵ੍ਯਾਪ੍ਤਿ. “ਘਟਿ ਘਟਿ ਰਹਿਆ ਸਮਾਈ.” (ਮਲਾ ਅ: ਮਃ ੧) 3. ਲਯਤਾ. ਲੀਨਤਾ. “ਉਪਜੈ ਨਿਪਜੈ, ਨਿਪਜਿ ਸਮਾਈ.” (ਗਉ ਕਬੀਰ) ਸਮਾਉਂਦਾ (ਲੈ ਹੁੰਦਾ) ਹੈ। 4. ਫ਼ਾ. [شنوائی] ਸ਼ਨਵਾਈ. ਸੁਣਵਾਈ. ਸੁਣਨ ਦੀ ਕ੍ਰਿਯਾ. “ਮੋਹਿ ਅਨਾਥ ਕੀ ਕਰਹੁ ਸਮਾਈ.” (ਗਉ ਮਃ ੫) 5. ਸੰ. समायिन्. ਵਿ. ਨਾਲ ਜਾਣ ਵਾਲਾ. ਇੱਕ ਨਾਲ ਮਿਲਣ ਵਾਲਾ। 6. ਦੇਖੋ- ਸਰਣਿ ਸਮਾਈ। 7. ਦੇਖੋ- ਸਮਾਇ ੭ ਅਤੇ 8. “ਡਰੇ ਸੇਖ ਜੈਸੇ ਸਮਾਈ ਸਮਾਏ.” (ਚਰਿਤ੍ਰ ੩੩੫) ਮੈਦਾਨ ਜੰਗ ਵਿੱਚ ਸ਼ੇਖ ਐਸੇ ਡਾਰੇ (ਲਿਟਾਏ) ਮਾਨੋ ਰਾਗ ਸੁਣਨ ਵਾਲੇ ਮਸ੍ਤ ਹੋਏ ਪਏ ਹਨ। Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|