Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samā-i. 1. ਲੀਨ। 2. ਵਿਆਪਕ। 3. ਮਿਲ ਜਾਣਾ, ਰਲ ਜਾਣਾ। 4. ਮੁਕ ਜਾਣਾ, ਦੂਰ ਹੋ ਜਾਣਾ। 5. ਲਗ ਜਾਣਾ। 6. ਸੁਲਾਹ ਹੋ ਜਾਣੀ, ਸਮਾਈ ਹੋਣੀ, ਸੁਣਾਈ ਹੋਣੀ (ਕੇਵਲ ਸ਼ਬਦਾਰਥ)। 7. ਇਕ ਕਰ ਦੇਵੇ ਅਰਥਾਤ ਇਕੋ ਸਮਝੇ। 8. ਕਾਇਮ/ਸਥਿਰ ਰਹਿਣਾ। 9. ਅਭਿਆਸ, ਅਮਲ (ਮਹਾਨ ਕੋਸ਼ ਇਥੇ 'ਸਮਾਇ' ਦੇ ਅਰਥ 'ਵਜਦ' ਮਸਤੀ ਦੀ ਹਾਲਤ, 'ਸਮਾਧੀ' ਕਰਦਾ ਹੈ। ਵਿਉਤਪਤੀ ਅਰਬੀ ਸ਼ਬਦ ਤੋਂ ਲਈ ਹੈ), ਸਦਾਅ। 10. ਪਹੁੰਚਾ ਦਿੰਦਾ ਹੈ (ਮਹਾਨਕੋਸ਼ ਇਥੇ 'ਸਮਾਇ' ਦੇ ਅਰਥ ਕਿਰਪਾ ਸਹਿਤ ਕਰਦਾ ਹੈ)। 11. ਪ੍ਰਾਪਤੀ (ਮਹਾਨਕੋਸ਼) 1। 12. ਸ+ਮਾਇ: ਮਾਇਆ ਸਹਿਤ (ਮਹਾਨਕੋਸ਼) 1। 13. ਸੁਣ ਕੇ (ਕੰਨਾਂ ਰਾਹੀਂ ਸੁਣਕੇ ਧਿਆਨ ਜੋੜਦਾ ਹੈ) 1। 14. ਅਭਿਮਾਨ (ਮਹਾਨਕੋਸ਼)। 1. absorbed. 2. prevading. 3. merge, blend. 4. destroyed, washed away. 5. embrace. 6. to be at peace, to be absorbed. 7. merges, unifies it. 8. stable, firm, steady. 9. mummer's call; practice; trance. 10. causes to deliver, delivers. 11. gain(only Mahan Kosh). 12. with 'Maya'(only Mahan Kosh). 13, after hearing/listening. 14. ego, self-conceit (Mahan Kosh only). 1. ਉਦਾਹਰਨ: ਕਹਣੈ ਵਾਲੇ ਤੇਰੇ ਰਹੇ ਸਮਾਇ ॥ Raga Aaasaa 1, Sodar, 2, 1:4 (P: 9). 2. ਉਦਾਹਰਨ: ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥ Raga Sireeraag 1, 4, 4:1 (P: 15). ਉਦਾਹਰਨ: ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ Raga Sireeraag 3, 36, 2:3 (P: 27). ਉਦਾਹਰਨ: ਆਗੈ ਪਾਛੈ ਹੁਕਮਿ ਸਮਾਇ ॥ Raga Gaurhee 1, 2, 2:4 (P: 151). 3. ਉਦਾਹਰਨ: ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥ Raga Sireeraag 1, 22, 2:3 (P: 22). 4. ਉਦਾਹਰਨ: ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥ Raga Sireeraag 3, 64, 2:3 (P: 39). ਉਦਾਹਰਨ: ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥ (ਮੁਕ ਜਾਣਾ). Raga Sireeraag 1, Asatpadee 7, 4:3 (P: 57). 5. ਉਦਾਹਰਨ: ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥ (ਪਤੀ ਦੇ ਅੰਗ ਲਗ ਜਾਂਦੀ ਹੈ). Raga Sireeraag 3, Asatpadee 21, 2:3 (P: 66). 6. ਉਦਾਹਰਨ: ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥ Raga Sireeraag1, Vaar 12, Salok, 3, 2:5 (P: 87). 7. ਉਦਾਹਰਨ: ਨਾਦ ਬਿੰਦ ਕੀ ਸੁਰਤਿ ਸਮਾਇ॥ Raga Aaasaa 1, 12, 2:3 (P: 352). 8. ਉਦਾਹਰਨ: ਸਾਚੀ ਪ੍ਰੀਤਿ ਨ ਤੁਟਈ ਜੁਗੁ ਜੁਗੁ ਰਹੀ ਸਮਾਇ ॥ Raga Aaasaa 5, Birharhay, 2, 6:1 (P: 432). 9. ਉਦਾਹਰਨ: ਤਉ ਦਰਸਨ ਕੀ ਕਰਉ ਸਮਾਇ ॥ Raga Tilang 1, 2, 1:1 (P: 721). ਉਦਾਹਰਨ: ਨਾਉ ਲੈਨਿ ਅਰੁ ਕਰਨਿ ਸਮਾਇ ॥ Salok 1, 6:3 (P: 1410). 10. ਉਦਾਹਰਨ: ਜਿਨ੍ਹ੍ਹਿ ਕੀਤੇ ਤਿਸੈ ਨ ਸੇਵਨ੍ਹ੍ਹੀ ਦੇਦਾ ਰਿਜਕੁ ਸਮਾਇ ॥ Raga Saarang 4, Vaar 31, Salok, 3, 1:3 (P: 1249). 11. ਉਦਾਹਰਨ: ਹਰਿ ਰਸੁ ਸਾਧੂ ਹਾਟਿ ਸਮਾਇ ॥ Raga Aaasaa 5, 27, 2:2 (P: 377). 12. ਉਦਾਹਰਨ: ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥ Raga Sireeraag 3, 19, 2:2 (P: 65). 13. ਉਦਾਹਰਨ: ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥ Raga Maajh 1, Vaar 2, Salok, 1, 1:2 (P: 138). 14. ਉਦਾਹਰਨ: ਕੋਈ ਰਾਜਾ ਰਹਿਆ ਸਮਾਇ ॥ Raga Maajh 1, 18, 1:2 (P: 354).
|
SGGS Gurmukhi-English Dictionary |
[Var.] From Samāu
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸਮਾਉਣਾ. “ਨਾਨਕ ਸਚਿ ਸਮਾਇ.” (ਮਃ ੩ ਵਾਰ ਸਾਰ) 2. ਅ਼ਮਲ. ਅਭ੍ਯਾਸ. “ਨਾਉ ਲੈਨਿ ਅਰੁ ਕਰਨਿ ਸਮਾਇ.” (ਸਵਾ ਮਃ ੧) 3. ਪ੍ਰਾਪਤੀ. “ਹਰਿਰਸੁ ਸਾਧੂ ਹਾਟਿ ਸਮਾਇ.” (ਆਸਾ ਮਃ ੫) 4. ਲਯ. ਵਿਨਾਸ਼. ਸ਼ਮਨ. “ਮਲ ਹਉਮੈ ਜਾਇ ਸਮਾਇ.” (ਸ੍ਰੀ ਮਃ ੩) 5. ਵਿ. ਸ-ਮਾਇ. ਮਾਇਆ ਸਹਿਤ. “ਦੁਖ ਮਹਿ ਸਵੈ ਸਮਾਇ.” (ਸ੍ਰੀ ਮਃ ੩) 6. ਸ-ਮਯਾ. ਕ੍ਰਿਪਾ ਸਹਿਤ. “ਦੇਦਾ ਰਿਜਕ ਸਮਾਇ.” (ਮਃ ੩ ਵਾਰ ਸਾਰ) 7. ਅ਼. [سماع] ਸਮਾਅ਼. ਗਾਉਣਾ ਸੁਣਨਾ। 8. ਵਜਦ. ਮਸ੍ਤੀ ਦੀ ਹਾਲਤ. ਸਮਾਧਿ. “ਤਉ ਦਰਸਨ ਕੀ ਕਰਉ ਸਮਾਇ.” (ਤਿਲੰ ਮਃ ੧) “ਜਨੁ ਕਰੀ ਸਮਾਇ ਪਠਾਣੀ ਸੁਣਕੈ ਰਾਗ ਨੂੰ.” (ਚੰਡੀ ੩) 9. ਅ਼. [سماعت] ਸਮਾਅ਼ਤ. ਸੁਣਨਾ. ਸ਼੍ਰਵਣ. “ਕੰਨੀ ਸੁਰਤਿ ਸਮਾਇ.” (ਮਃ ੧ ਵਾਰ ਮਾਝ) 10. ਸੰ. ਸ੍ਮਯ. ਅਭਿਮਾਨ. ਅਹੰਕਾਰ. “ਕੋਈ ਭੀਖਕ ਭੀਖਿਆ ਖਾਇ। ਕੋਈ ਰਾਜਾ ਰਹਿਆ ਸਮਾਇ.” (ਆਸਾ ਮਃ ੧) 11. ਦੇਖੋ- ਸਮਾਯ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|