Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabaḏ(i). 1. ਪ੍ਰਭੂ, ਕਰਤਾਰ। 2. ਸੁਰ, ਧੁਨੀ। 3. ਗੁਰੂ ਦੀ ਬਾਣੀ/ਸਬਦ। 4. ਨਾਮ। 5. ਉਪਦੇਸ਼। 6. ਧੁਨੀਆ ਦਾ ਸਾਰਥਕ ਇਕੱਠ, ਲਫਜ਼। 7. ਹੁਕਮ। 8. ਸਮੁੰਦਰ (ਭਾਵ)। 1. the God, the Lord. 2. syllable, tone. 3. Guru's word, Guru's hymns. 4. Divine ʼname, holy/celestial ʼname, God's/Lord's ʼname. 5. teachings, instructions. 6. word, meaningful combination of tones. 7. command, order. 8. sea, ocean. 1. ਉਦਾਹਰਨ: ਸਾਖਾ ਤੀਨਿ ਨਿਵਾਰੀਆ ਏਕ ਸਬਦਿ ਲਿਵ ਲਾਇ ॥ Raga Sireeraag 3, Asatpadee 20, 3:2 (P: 66). ਉਦਾਹਰਨ: ਆਪੇ ਮੇਲਿ ਮਿਲਾਇਦਾ ਨਾਨਕ ਸਬਦਿ ਸਮਾਇ ॥ Raga Sireeraag 5, Asatpadee 24, 8:2 (P: 69). 2. ਉਦਾਹਰਨ: ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥ Raga Sireeraag 1, 18, 2:3 (P: 21). ਉਦਾਹਰਨ: ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥ Raga Malaar 1, 3, 1:1 (P: 1274). 3. ਉਦਾਹਰਨ: ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥ Raga Sireeraag 1, 13, 5:2 (P: 19). ਉਦਾਹਰਨ: ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥ (ਗੁਰਸ਼ਬਦ ਦੁਆਰਾ). Raga Sireeraag 1, 21, 1:2 (P: 22). 4. ਉਦਾਹਰਨ: ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥ Raga Sireeraag 1, 11, 1:2 (P: 18). 5. ਉਦਾਹਰਨ: ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥ Raga Sireeraag 3, Asatpadee 22, 8:3 (P: 68). ਉਦਾਹਰਨ: ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥ (ਗੁਰਮਤਿ ਅਤੇ ਗੁਰ ਉਪਦੇਸ਼ ਦੁਆਰਾ ਜੀਵਨ ਸੋਹਣਾ ਬਣਿਆ ਹੈ). Raga Sireeraag 3, Asatpadee 24, 3:1 (P: 69). 6. ਉਦਾਹਰਨ: ਗੁਰਮੁਖਿ ਸਬਦਿ ਵਖਾਣੈ ਕੋਇ ॥ (ਕੋਈ ਗੁਰਮੁਖ ਹੀ 'ਸ਼ਬਦ' ਰਾਹੀਂ ਉਸ ਨੂੰ ਬਿਆਨਦਾ ਹੈ). Raga Aaasaa 3, 42, 2:4 (P: 361). 7. ਉਦਾਹਰਨ: ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੇ ਸਬਦਿ ਸਮਾਇ ਜੀਉ ॥ Raga Aaasaa 4, Chhant 14, 4:2 (P: 448). ਉਦਾਹਰਨ: ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥ (ਉਹ ਵਾਹਿਗੁਰੂ ਹੁਕਮ ਦੁਆਰਾ ਕਰਕੇ ਵੇਖਦਾ ਹੈ). Raga Maaroo 1, Solhaa 6, 13:3 (P: 1026). 8. ਉਦਾਹਰਨ: ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥ Raga Raamkalee, Balwand & Sataa, Vaar 4:3 (P: 967).
|
Mahan Kosh Encyclopedia |
ਨਾਮ/n. ਸਮੁੰਦਰ. ਤਰੰਗਾਂ ਨਾਲ ਜਿਸ ਵਿੱਚ ਸ਼ਬਦ ਉਤਪੰਨ ਹੁੰਦਾ ਹੈ. “ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ.” (ਵਾਰ ਰਾਮ ੩) 2. ਆਕਾਸ਼, ਜੋ ਸ਼ਬਦ ਗੁਣ ਵਾਲਾ ਹੈ। 3. ਕ੍ਰਿ. ਵਿ. ਸ਼ਬਦ ਕਰਕੇ. ਸ਼ਬਦ ਦ੍ਵਾਰਾ. “ਸਬਦਿ ਮਿਲਾਏ ਗੁਰਮਤੀ.” (ਮਾਰੂ ਸੋਲਹੇ ਮਃ ੧) 4. ਸ਼ਬਦ ਮੇ. ਨਾਮ ਮੇਂ. ਉਪਦੇਸ਼ ਵਿੱਚ. “ਸਬਦਿ ਰਤੀ ਸੋਹਾਗਣੀ.” (ਮਃ ੩ ਵਾਰ ਸ੍ਰੀ) 5. ਦੇਖੋ- ਸਬਦੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|