Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sabaḏ. 1. ਧੁਨੀ, ਸੁਰ (ਇਹ ਪੰਜ ਸ਼ਬਦ ਹਨ: ਤਾਰ, ਚੰਮ, ਧਾਤ, ਘੜੇ ਤੇ ਫੂਕ ਵਾਲੇ ਸਾਜਾਂ ਦੇ)। 2. ਗੁਰੂ ਦਾ ਸ਼ਬਦ/ਬਾਣੀ/ਗੁਰਬਾਣੀ (ਗੁਰਬਾਣੀ ਦੁਆਰਾ) ('ਜਿਨਾ ਦੇ ਅੰਦਰ ਗੁਰੂ ਸ਼ਬਦ/ਬਾਣੀ ਦੀ ਧੁਨੀ ਉਪਜਦੀ ਹੈ)। 3. ਨਾਮ। 4. ਉਪਦੇਸ਼ (ਮਹਾਨਕੋਸ਼ ਇਥੇ 'ਸਬਦੈ' ਦਾ ਅਰਥ 'ਵਿਚਾਰ', ਗੋਸ਼ਟੀ ਕਰਦਾ ਹੈ)। 5. ਗੀਤ, ਸੋਹਲਾ, ਕਾਵਿ-ਇਕਾਈ। 6. ਵਿਚਾਰ। 1. tone, melody; musical instruments. 2. Guru's word, Guru's hymns. 3. Divine ʼname, holy/celestial ʼname, God's/Lord's ʼname. 4. instructions, teachings. 5. hymn of praise. 6. Divine discourse, thought. 1. ਉਦਾਹਰਨ: ਅਨਹਤਾ ਸਬਦ ਵਾਜੰਤ ਭੇਰੀ ॥ Raga Dhanaasaree 1, Solhaa 3, 1:3 (P: 13). ਉਦਾਹਰਨ: ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ ॥ Raga Soohee 1, Chhant 2, 1:6 (P: 764). 2. ਉਦਾਹਰਨ: ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥ Raga Sireeraag 1, Asatpadee 5, 1:3 (P: 56). ਉਦਾਹਰਨ: ਅਤਿ ਨਿਰਮਲੁ ਗੁਰ ਸਬਦ ਵੀਚਾਰ ॥ (ਅਤਿ ਨਿਰਮਲ ਗੁਰੂ ਦੇ ਸ਼ਬਦ ਦਾ ਵਿਚਾਰ ਕਰਦੇ ਹਨ). Raga Aaasaa 3, 43, 4:3 (P: 362). ਉਦਾਹਰਨ: ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥ (ਬਾਣੀ ਦਾ ਸਰੋਵਰ). Sava-eeay of Guru ʼnanak Dev, Kal-Sahaar, 2:1 (P: 1379). 3. ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥ Raga Sireeraag 1, Asatpadee 14, 1:2 (P: 62). ਉਦਾਹਰਨ: ਸੁ ਸਬਦ ਕਉ ਨਿਰੰਤਰਿ ਵਾਸੁ ਅਲੇਖੰ ਜਹ ਦੇਖਾ ਤਹ ਸੋਈ ॥ Raga Raamkalee, Guru ʼnanak Dev, Sidh-Gosat, 59:1 (P: 944). ਉਦਾਹਰਨ: ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥ (ਨਾਮ ਤੋਂ ਬਿਨਾਂ). Raga Aaasaa 1, Chhant 5, 2:5 (P: 439). ਉਦਾਹਰਨ: ਸਬਦ ਸੂਰ ਬਲਵੰਡ ਕਾਮ ਅਰੁ ਕ੍ਰੋਧ ਬਿਨਾਸਨ ॥ Sava-eeay of Guru Angad Dev, 5:2 (P: 1391). 4. ਉਦਾਹਰਨ: ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥ Raga Gaurhee 1, Asatpadee 10, 7:3 (P: 225). ਉਦਾਹਰਨ: ਬਿਨੁ ਗੁਰ ਸਬਦ ਨ ਛੂਟੀਐ ਦੇਖਹੁ ਵੀਚਾਰਾ ॥ Raga Gaurhee 1, Asatpadee 18, 2:1 (P: 229). 5. ਉਦਾਹਰਨ: ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥ Raga Raamkalee 3, Anand, 1:3 (P: 917). 6. ਉਦਾਹਰਨ: ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ॥ ਏਸੁ ਸਬਦ ਕਉ ਜੋ ਅਰਥਾਵੈ ਤਿਸ ਗੁਰ ਤਿਲੁ ਨ ਤਮਾਈ ॥ (ਇਸ ਵਿਚਾਰ ਨੂੰ ਜੋ ਸਮਝੇ). Raga Raamkalee, Guru ʼnanak Dev, Sidh-Gosat, 22:1;2 (P: 940).
|
SGGS Gurmukhi-English Dictionary |
[Sk. P. n.] Word, sound
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. शब्द- ਸ਼ਬ੍ਦ. ਨਾਮ/n. ਧੁਨਿ. ਆਵਾਜ਼. ਸੁਰ{271}। 2. ਪਦ. ਲਫਜ। 3. ਗੁਫ਼ਤਗੂ. “ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ.” (ਆਸਾ ਅ: ਮਃ ੩) 4. ਗੁਰਉਪਦੇਸ਼. “ਭਵਜਲ ਬਿਨ ਸਬਦੇ ਕਿਉ ਤਰੀਐ?” (ਭੈਰ ਮਃ ੧) 5. ਬ੍ਰਹਮ. ਕਰਤਾਰ. “ਸਬਦ ਗੁਰੂ, ਸੁਰਤਿ ਧੁਨਿ ਚੇਲਾ.” (ਸਿਧਗੋਸਟਿ) 6. ਧਰਮ. ਮਜਹਬ. “ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ.” (ਵਾਰ ਆਸਾ) 7. ਪੈਗ਼ਾਮ. ਸੁਨੇਹਾ. “ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ.” (ਮਲਾ ਅ: ਮਃ ੧) 8. ਜੈਸੇ- ਤੁਕਾਰਾਮ ਨਾਮਦੇਵ ਆਦਿਕ ਭਗਤਾਂ ਦੀ ਪਦਰਚਨਾ “ਅਭੰਗ” ਅਤੇ ਸੂਰਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦਰੂਪ ਵਾਕ੍ਯ “ਸ਼ਬਦ” ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। 9. ਦੇਖੋ- ਸਬਦੁ। 10. ਸੰ. शाब्द- ਸ਼ਾਬ੍ਦ. ਵਿ. ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. “ਨ ਸਬਦ ਬੂਝੈ, ਨ ਜਾਣੈ ਬਾਣੀ.” (ਧਨਾ ਮਃ ੩) 11. ਦੇਖੋ- ਪ੍ਰਮਾਣ ਦਾ ਅੰਗ ੧੧. Footnotes: {271} ਪਾਤੰਜਲਿ ਮਹਾਭਾਸ਼੍ਯ ਵਿੱਚ ਅਸੀਂ ਪੜ੍ਹਦੇ ਹਾਂ- 'श्रोत्रोपलब्धि र्बुद्घिर्निग्रोह्य प्रयोगणाभि ज्वलतः आकाश देशः शब्दः (ਅ: ੧).
Mahan Kosh data provided by Bhai Baljinder Singh (RaraSahib Wale);
See https://www.ik13.com
|
|