(ਸਤਿਨਾਮੁ) {260} ਨਾਮ/n. “ਸਤਿ” ਇਹ ਨਾਮ. ਅਥਵਾ- ਸਤ੍ਯ ਹੈ ਨਾਮ ਜਿਸ ਦਾ, ਅਰਥਾਤ- ਤਿੰਨ ਕਾਲ ਵਿੱਚ ਇੱਕਰਸ ਹੋਣ ਵਾਲਾ ਪਾਰਬ੍ਰਹਮ. “ਕਿਰਤਮਨਾਮ ਕਥੇ ਤੇਰੇ ਜਿਹਵਾ, ਸਤਿਨਾਮੁ ਤੇਰਾ ਪਰਾਪੂਰਬਲਾ.” (ਮਾਰੂ ਸੋਲਹੇ ਮਃ ੫) “ਸਤਿਨਾਮੁ ਪ੍ਰਭੁ ਕਾ ਸੁਖਦਾਈ.” (ਸੁਖਮਨੀ) “ਜਪਿ ਮਨ, ਸਤਿਨਾਮੁ ਸਦਾ ਸਤਿਨਾਮੁ.” (ਧਨਾ ਮਃ ੪).
Footnotes:
{260} ਜਪ ਮੰਤ੍ਰ ਕੇਵਲ “ਸਤਿ” ਹੈ. ਨਾਮ ਸ਼ਬਦ ਇਦੰਤਾ ਬੋਧਕ ਹੈ. ਜਿਵੇਂ- ਹਰਿਨਾਮ ਰਾਮਨਾਮ ਆਦਿਕ ਸ਼ਬਦਾਂ ਵਿੱਚ ਵੇਖੀਦਾ ਹੈ.