Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sach(i). 1. ਸਚ/ਸ੍ਰੇਸ਼ਟ ਕਰਨੀ ਦੁਆਰਾ, ਸਿਮਰਨ ਦੁਆਰਾ (ਭਾਵ)। 2. ਸਚ, ਝੂਠ ਦੇ ਉਲਟ। 3. ਸਚ ਰੂਪ ਪ੍ਰਭੂ। 4. ਸਚਾ, ਅਸਲੀ। 5. ਸਚਾਈ। 6. ਸਚੀ ਤਰ੍ਹਾਂ, ਅਸਲ ਰੂਪ ਵਿਚ, ਠੀਕ ਠੀਕ। 7. ਸਦਾ ਸਥਿਰ ਰਹਿਣਾ ਵਾਲਾ (ਹਰਿਨਾਮ) (ਭਾਵ)। 1. through truthful/noble deeds - meaning recitation of ʼname. 2. antonym of delusion/falsehood, reality, truth. 3. Truth personified - The Lord. 4. real, true, stable. 5. truth. 6. truthfuly, veraciously. 7. permanent, eternal. 1. ਉਦਾਹਰਨ: ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥ Raga Goojree 5, Vaar 17:6 (P: 522). ਉਦਾਹਰਨ: ਸਚਿ ਨਵੇਲੜੀਏ ਜੋਬਨਿ ਬਾਲੀ ਰਾਮ ॥ Raga Bilaaval 1, Chhant 1, 2:1 (P: 843). 2. ਉਦਾਹਰਨ: ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥ Raga Sireeraag 1, 21, 3:1 (P: 22). 3. ਉਦਾਹਰਨ: ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥ (ਪਹਿਲੇ 'ਸਚਿ' ਦੇ ਅਰਥ ਸਚਾਈ ਦੇ ਹਨ). Raga Sireeraag 1, 21, 3:3 (P: 22). ਉਦਾਹਰਨ: ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥ Raga Sireeraag 3, 36, 1:4 (P: 27). 4. ਉਦਾਹਰਨ: ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥ Raga Sireeraag 3, 53, 3:4 (P: 34). 5. ਉਦਾਹਰਨ: ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥ Raga Sireeraag 1, 15, 2:2 (P: 19). 6. ਉਦਾਹਰਨ: ਚਿਤ ਮਹਿ ਠਾਕੁਰ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥ Raga Sorath 1, Asatpadee 4, 2:2 (P: 637). 7. ਉਦਾਹਰਨ: ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ Raga Soohee 3, Chhant 6, 1:4 (P: 771).
|
SGGS Gurmukhi-English Dictionary |
[Var.] From Sacca
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸਚੀ। 2. ਸਤ੍ਯ ਮੇ. ਸੱਚ ਵਿੱਚ. “ਸਚਿ ਰਹਹੁ ਸਦਾ ਸਹਜੁ ਸੁਖ ਉਪਜੈ.” (ਰਾਮ ਅ: ਮਃ ੩) 3. ਸੱਚ ਨੂੰ. “ਸਚਿ ਮੈਲੁ ਨ ਲਾਗੈ ਭ੍ਰਮ ਭਉ ਭਾਗੈ.” (ਬਿਲਾ ਥਿਤੀ ਮਃ ੧) 4. ਸੱਚ (ਸਤ੍ਯ) ਦਾ. “ਸਚਿ ਕਾਲੁ ਕੂੜ ਵਰਤਿਆ.” (ਵਾਰ ਆਸਾ) 5. ਸਤ੍ਯ ਦ੍ਵਾਰਾ. ਸੱਚ ਕਰਕੇ. “ਸਚਿ ਸਚੁ ਜਾਣੀਐ.” (ਸਵੈਯੇ ਮਃ ੩ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|