Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vār. 1. ਵਾਰੀ, ਦਫਾ। times. “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥” ਜਪੁ ੧:੧ (1) “ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥” ਗਉ ੫, ਥਿਤੀ ੨ਸ:੧ (੨੯੬). 2. ਸੂਰਜ ਆਦਿ ਗ੍ਰਹਾਂ ਦੇ ਆਧਾਰ ਤੇ ਸਮੇਂ ਦੀ ਇਕ ਇਕਾਈ ਭਾਵ ਦਿਨ। day. “ਰਾਤੀ ਰੁਤੀ ਥਿਤੀ ਵਾਰ ॥” ਜਪੁ ੩੪:੧ (7). 3. ਫੇਰ ਫੇਰ, ਦੁਬਾਰਾ ਦੁਬਾਰਾ, ਮੁੜ ਮੁੜ ਕੇ। time and again. “ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥” ਸਿਰੀ ੧, ੨, ੨:੧ (੧੪) “ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥” ਸਿਰੀ ੧, ਅਸ ੮, ੭:੩ (੫੮) “ਮਰਿ ਮਰਿ ਜੰਮੈ ਵਾਰੋ ਵਾਰ ॥” ਗਉ ੩, ਅਸ ੧, ੨:੨ (੨੨੯) “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥” ਆਸਾ ੧, ਵਾਰ ੧ ਸ, ੧, ੧:੧ (੪੬੨). 4. ਕ੍ਰਮ ਅਨੁਸਾਰ। turn. “ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ ॥” ਬਿਲਾ ੫, ੩੧, ੩:੨ (੮੦੮). 5. ਉਹ ਕਾਵਿ ਰਚਨਾ ਜਿਸ ਵਿਚ ਨਾਇਕ ਦੀ ਵਡਿਆਈ/ਜਸ ਕੀਤਾ ਜਾਂਦਾ ਹੈ; ਭਾਵ ਹਰਿ ਜਸ। poetic dicton in which hero is iuologised. “ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥” ਮਾਝ ੧, ਵਾਰ ੨੭:੨ (੧੫੦). 6. ਸਮੇਂ, ਅਵਸਰ ਤੇ। occasion. “ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥” ਆਸਾ ੫, ੧੮, ੪:੨ (੩੭੫) “ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥” ਮਾਰੂ ੫, ਵਾਰ ੭ ਸ, ੫, ੧:੧ (੧੦੯੬). 7. ਦੇਰ, ਦੇਰੀ, ਢਿਲ, ਚਿਰ। time. “ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ॥” ਆਸਾ ੧, ਵਾਰ ੧ ਸ, ੧, ੧:੨ (੪੬੨) “ਮਨਮੁਖਿ ਅਸਥਿਰੁ ਨ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥” ਸਲੋ ੩, ੨੮:੨ (੧੪੧੭). 8. ਪੂਰੀ ਪੈਣੀ, ਓਡਕ, ਅੰਤ। to come to an achievement, to come to an end. “ਹਰਿ ਜੀਉ ਲੇਖੈ ਵਾਰ ਨ ਆਵਈ ਤੂੰ ਬਖਸਿ ਮਿਲਾਵਣਹਾਰੁ ॥” ਸਲੋ ੩, ੨੯:੩ (੧੪੧੬).
|
SGGS Gurmukhi-English Dictionary |
[1. P. n. 2. P. adj. 3. P. v. 4. P. n.] 1. day, time. 2. turn, again and again. 3. to sacrifice. 4. ballad
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) adv. again, repeatedly. (2) n.f. ballad (a long poem). (3) n.f. turn, chance, times as in games war. (4) n.m. day of the week; blow, strike, stroke; attack, assault; layer as in masonry. (5) v. imperative form of ਵਾਰਨਾ sacrifice.
|
Mahan Kosh Encyclopedia |
ਦੇਖੋ- ਬਾਰ ਸ਼ਬਦ। 2. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ {वृ} ਧਾਤੁ ਹੈ। 3. ਜੰਗ. ਯੁੱਧ. ਦੇਖੋ- ਅੰ. war। 4. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- “ਵਾਰ ਸ਼੍ਰੀ ਭਗਉਤੀ ਜੀ ਕੀ.” (ਦਸਮਗ੍ਰੰਥ). 5. ਵਾਰ ਸ਼ਬਦ ਦਾ ਅਰਥ ਪੌੜੀ (ਨਿ: ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ- ਆਸਾ ਦੀ ਵਾਰ ਦੇ ਮੁੱਢ ਪਾਠ- “ਵਾਰ ਸਲੋਕਾਂ ਨਾਲਿ.” ਇਸ ਥਾਂ “ਵਾਰ” ਸ਼ਬਦ ਪੌੜੀ ਅਰਥ ਵਿੱਚ ਹੈ। 6. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, “ਵਾਰ” ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,{1920} ਮਾਰੂ ਦੀਆਂ ਦੋ, ਬਸੰਤ ਦੀ,{1921} ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ. ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩-੪ ਅਥਵਾ- ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ਼੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। 7. ਅੰਤ. ਓੜਕ. “ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ.” (ਸਵਾ ਮਃ ੩) 8. ਵਾੜਵਾਰਨਾ. ਕੁਰਬਾਨੀ. ਨਿਛਾਵਰ। 10. ਉਰਲਾ ਕਿਨਾਰਾ. “ਤੁਮ ਕਰੋ ਵਾਰ ਵਹ ਪਾਰ ਉਤਰਤ ਹੈ.” (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। 11. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। 12. ਰੋਹੀ. ਜੰਗਲ। 13. ਆਘਾਤ. ਪ੍ਰਹਾਰ. ਜਰਬ. “ਕਰਲਿਹੁ ਵਾਰ ਪ੍ਰਥਮ ਬਲ ਧਰਕੈ.” (ਗੁਪ੍ਰਸੂ) 14. ਸੰ. ਅਵਸਰ. ਮੌਕਾ. ਵੇਲਾ. “ਨਾਨਕ ਸਿਝਿ ਇਵੇਹਾ ਵਾਰ.” (ਵਾਰ ਮਾਰੂ ੨ ਮਃ ੫) “ਬਿਨਸਿ ਜਾਇ ਖਿਨ ਵਾਰ.” (ਸਵਾ ਮਃ ੩) 15. ਵਾਰੀ. ਕ੍ਰਮ. “ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ.” (ਬਿਲਾ ਮਃ ੫) “ਫੁਨਿ ਬਹੁੜਿ ਨ ਆਵਨ ਵਾਰ.” (ਪ੍ਰਭਾ ਮਃ ੧) 16. ਦਫ਼ਅ਼ਹ਼. ਬੇਰ. “ਜੇ ਸੋਚੀ ਲਖ ਵਾਰ” (ਜਪੁ) “ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ.” (ਵਾਰ ਆਸਾ) 17. ਦ੍ਵਾਰ. ਦਰਵਾਜ਼ਾ। 18. ਸਮੂਹ. ਸਮੁਦਾਯ। 19. ਸ਼ਿਵ. ਮਹਾਦੇਵ। 20. ਕ੍ਸ਼ਣ. ਖਿਨ. ਨਿਮੇਸ਼। 21. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. ਦੇਖੋ- ਸੱਤਵਾਰ. “ਪੰਦਰਹ ਥਿਤੀਂ ਤੈ ਸਤ ਵਾਰ.” (ਬਿਲਾ ਮਃ ੩ ਵਾਰ ੭) 22. ਯਗ੍ਯ ਦਾ ਪਾਤ੍ਰ (ਭਾਂਡਾ). 23. ਪੂਛ ਦਾ ਬਾਲ (ਰੋਮ).{1922} 24. ਖ਼ਜ਼ਾਨਾ। 25. ਵਾਰਣ (ਹਟਾਉਣ) ਦੀ ਕ੍ਰਿਯਾ। 26. ਚਿਰ. ਦੇਰੀ. ਢਿੱਲ. “ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ.” (ਵਾਰ ਆਸਾ) 27. ਵਿ. ਹੱਛਾ. ਚੰਗਾ। 28. ਸੰ. {वार्.} ਨਾਮ/n. ਜਲ. ਪਾਣੀ। 29. ਫ਼ਾ. [وار] ਵਿ. ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। 30. ਯੋਗ੍ਯ. ਲਾਇਕ। 31. ਤੁੱਲ. ਮਾਨਿੰਦ. ਸਮਾਨ. Footnotes: {1920} ਰਾਮਕਲੀ ਦੀ ਤੀਜੀ ਵਾਰ ਵਿੱਚ ਕੋਈ ਸਲੋਕ ਨਹੀਂ ਹੈ. {1921} ਬਸੰਤ ਦੀ ਵਾਰ ਵਿੱਚ ਕੋਈ ਸਲੋਕ ਨਹੀਂ ਹੈ. {1922} ਰਿਗਵੇਦ ੧/੨੭/੧ ਵਿੱਚ ਵਾਲ ਦੀ ਥਾਂ ਵਾਰ ਸ਼ਬਦ ਵਰਤਿਆ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|