Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vadi-ā-ī. 1. ਸ਼ੋਭਾ, ਮਾਨ, ਇਜ਼ਤ। respect. “ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥” ਜਪੁ ੨:੨ (1) “ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥” ਸਿਰੀ ੪, ਵਾਰ ੧੬:੩ (੮੯) “ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥” ਗਉ ੩, ੨੯, ੪:੨ (੧੬੦). 2. ਉਚਤਾ, ਬਜ਼ੁਰਗੀ, ਗੁਣ, ਮਹਾਨਤਾ। greastness. “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥” ਜਪੁ ੪:੫ (2) “ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥” ਆਸਾ ੧, ਸੋਦ ੨, ੨:੪ (9) “ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ ॥” ਗਉ ੪, ੪੬, ੩:੧ (੧੬੬) “ਆਪੇ ਰਸੀਆ ਆਪੇ ਰਾਵੇ ਜਿਉ ਤਿਸ ਦੀ ਵਡਿਆਈ ॥” (ਸ਼ਾਨ) ਸੂਹੀ ੧, ਛੰਤ ੩, ੩:੪ (੭੬੫) “ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥” (ਬਜ਼ੁਰਗੀ ਭਾਵ ਕ੍ਰਿਪਾ) ਰਾਮ ੩, ਅਸ ੫, ੧*:੧ (੯੧੨). 3. ਰਜ਼ਾ (ਭਾਵ)। will. “ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਕੀ ਵਡਿਆਈ ॥” ਜਪੁ ੨੭:੨੦ (6) “ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥” ਪ੍ਰਭਾ ੧, ੮, ੨:੨ (੧੩੨੯). 4. ਉਸਤਤਿ, ਸਿਫਤ, ਉਪਮਾ। greatness. “ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥” ਗਉ ੪, ਵਾਰ ੩੦ ਸ, ੪, ੨:੧ (੩੧੬) “ਵਡਿਆਈ ਵਡਾ ਪਾਇਆ ॥” (ਸਿਫਤ ਰਾਹੀਂ) ਆਸਾ ੧, ਵਾਰ ੭:੫ (੪੬੭).
|
SGGS Gurmukhi-English Dictionary |
[P. n.] Greatness, glory, praise
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. praise, compliment, eulogy panegyric, laudation, tribute; same as ਵਡੱਪਣ.
|
Mahan Kosh Encyclopedia |
ਮਹਿਮਾ. ਦੇਖੋ- ਵਡਾਈ. “ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ.” (ਵਾਰ ਰਾਮ ੨ ਮਃ ੫) 2. ਬਜ਼ੁਰਗੀ. ਉੱਚਤਾ. “ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|