Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lo-ī. 1. ਜਗਤ/ਲੋਕ ਵਿਚ। universe people. “ਏਕੋ ਹੁਕਮੁ ਵਰਤੈ ਸਭ ਲੋਈ ॥” ਗਉ ੧, ਅਸ ੫, ੭:੧ (੨੨੩) “ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥” ਜੈਤ ੫, ਵਾਰ ੧:੪ (੭੦੬). 2. ਲੋਕਾਂ ਵਿਚ। people. “ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸ ਵਰਤਿਆ ਲੋਈ ॥” (ਭਾਵ ਸੰਸਾਰ ਵਿਚ) ਗਉ ੪, ਵਾਰ ੧੫ ਸ, ੪, ੨:੩ (੩੦੯). 3. ਲੋਕ, ਜਨ ਸੰਮੂਦਾਇ। people. “ਆਸਾ ਵਿਚਿ ਸੁਤੇ ਕਈ ਲੋਈ ॥” ਆਸਾ ੩, ਅਸ ੨੫, ੧:੩ (੪੨੩) “ਦੁਨੀਆ ਦੋਸੁ ਰੋਸੁ ਹੈ ਲੋਈ ॥” (ਲੋਕਾਂ ਤੇ) ਭੈਰ ਕਬ, ੧੫, ੩:੩ (੧੧੬੧). 4. ਭਗਤ ਕਬੀਰ ਜੀ ਦੀ ਇਸਤ੍ਰੀ। Wife of Saint Kabir. “ਕਹਤ ਕਬੀਰ ਸੁਨਹੁ ਰੇ ਲੋਈ ॥” ਆਸਾ ਕਬ, ੨੧, ੫:੧ (੪੮੧) “ਸੁੰਨਿ ਅੰਧਲੀ ਲੋਈ ਬੇਪੀਰਿ ॥” ਗੋਂਡ ਕਬ, ੬, ੪:੩ (੮੭੧). 5. ਦੁਨੀਆਂ, ਜਗਤ। universe, world. “ਲੋਇਣ ਲੋਈ ਡਿਠ ਪਿਆਸ ਨ ਬੁਝੈ ਮੂ ਘਣੀ ॥” ਵਡ ੫, ਛੰਤ ੨, ੨ਸ:੧ (੫੭੭) “ਆਪਿ ਅਗੋਚਰੁ ਧੰਧੈ ਲੋਈ ॥” ਰਾਮ ੧, ਓਅੰ ੧੫:੫ (੯੩੧). 6. ਪ੍ਰਕਾਸ਼, ਚਾਣਨ। light. “ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥” ਸਾਰ ੪, ਵਾਰ ੯:੪ (੧੨੪੧).
|
SGGS Gurmukhi-English Dictionary |
[Var.] From Loū
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. woollen sheet, wrap or wrapper.
|
Mahan Kosh Encyclopedia |
ਨਾਮ/n. ਲੂੰ (ਉਂਨ) ਦਾ ਵਸਤ੍ਰ. ਕੰਬਲ. ਸੰ. ਲੋਮੀਯ। 2. ਕਬੀਰ ਜੀ ਦੀ ਧਰਮਪਤਨੀ. “ਸੁਨਿ ਅੰਧਲੀ ਲੋਈ, ਬੇਪੀਰਿ.” (ਗੌਂਡ ਕਬੀਰ) 3. ਜਨ ਸਮੁਦਾਯ. ਲੋਕ. “ਆਸਾ ਵਿੱਚ ਸੁਤੇ ਕਈ ਲੋਈ.” (ਆਸਾ ਅ: ਮਃ ੩) 4. ਦੁਨੀਆਂ. ਸੰਸਾਰ. “ਲੋਇਣ ਲੋਈ ਡਿਠ, ਪਿਆਸ ਨ ਬੂਝੈ ਮੂ ਘਣੀ.” (ਵਡ ਛੰਤ ਮਃ ੫) 5. ਵਿ. ਪ੍ਰਕਾਸ਼ਕ. ਭਾਵ- ਕਰਤਾਰ. “ਦੁਨੀਆਂ ਦੋਸੁ, ਰੋਸੁ ਹੈ ਲੋਈ.” ਭੈਰ ਕਬੀਰ) ਦੋਸ਼ ਲੋਕਾਂ ਦਾ ਹੈ, ਅਤੇ ਰੋਸ ਪ੍ਰਕਾਸ਼ਕ (ਕਰਤਾਰ) ਨਾਲ। 6. ਲੋਈਂ. ਲੋਕਾਂ ਨੂੰ. ਲੋਕਾਂ ਵਿੱਚ. “ਪਾਤਾਲੀ ਪੁਰਈ ਸਭ ਲੋਈ.” (ਮਃ ੪ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|