Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



Mahan Kosh Encyclopedia

ਲ ਅੱਖਰ ਦਾ ਉੱਚਾਰਣ. ਲੱਲਾ। 2. ਲੱਲਾ ਅੱਖਰ। 3. ਵ੍ਯਾਕਰਣ ਅਨੁਸਾਰ ਕ੍ਰਿਯਾ ਦੀ ਹਾਲਤ ਅਤੇ ਸਮਾਂ, ਜਿਸ ਤੋਂ ਜਾਣਿਆ ਜਾਵੇ ਉਹ ਲਕਾਰ ਹੈ. ਅੰ. Mood ਅਤੇ Tense. ਲਕਾਰ ਨਾਉਂ ਪੈਣ ਦਾ ਕਾਰਣ ਇਹ ਹੈ ਕਿ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਦਸ ਸ਼ਬਦ {लङ्, लिङ्, लुङ्, लट्, लिट्, लुट्, लेट्, लोट्, लृङ्, लृट्.} ਮੰਨੇ ਹਨ, ਜਿਨ੍ਹਾਂ ਤੋਂ ਕ੍ਰਿਯਾ ਦੀ ਹਾਲਤ ਅਤੇ ਸਮੇਂ ਦਾ ਬੋਧ ਹੁੰਦਾ ਹੈ, ਪਰ ਪੰਜਾਬੀ ਵਿੱਚ ਬਹੁਤ ਕਰਕੇ ਪੰਜ ਲਕਾਰ ਹੀ ਵਰਤੇ ਜਾਂਦੇ ਹਨ:-
(ੳ) ਸ੍ਵਾਰਥ ਲਕਾਰ (Indicative Mood) ਯਥਾ- ਮੈਂ ਲਿਖਦਾ ਹਾਂ, ਗ੍ਰੰਥੀ ਪਾਠ ਕਰਦਾ ਹੈ, ਉਹ ਜਾਂਦੇ ਹਨ ਆਦਿ.
(ਅ) ਅਨੁਮਤ੍ਯਰਥ ਲਕਾਰ (Imperative Mood) ਯਥਾ- ਮੈਂ ਹੋਵਾਂ, ਤੂੰ ਜਾਵੇਂ, ਉਹ ਹੋਣ, ਪੂਜਾ ਪਾਠ ਕਰੋ.
(ੲ) ਆਸ਼ੰਸਾਰਥ ਲਕਾਰ (Subjunctive Mood) ਯਥਾ- ਜੇ ਤੁਸੀਂ ਮੈਨੂੰ ਸੰਥਾ ਪੜ੍ਹਾ ਦੇਓਂ, ਤਾਂ ਮੈਂ ਆਪ ਦਾ ਉਪਕਾਰ ਮੰਨਾ. ਜੇ ਮੈ ਹੁੰਦਾ, ਜੇ ਤੁਸੀਂ ਹੁੰਦੇ ਆਦਿ.
(ਸ) ਸੰਦਿਗਧਾਰਥ ਲਕਾਰ (Doubt-expressing Mood) ਯਥਾ- ਸ਼ਾਯਦ ਉਹ ਹੁਣ ਤੋੜੀ ਘਰ ਆਗਿਆ ਹੋਊ. ਮੈਂ ਹੁੰਦਾ, ਉਹ ਹੁੰਦੇ ਆਦਿ.
(ਹ) ਸੰਭਾਵਨਾਰਥ ਲਕਾਰ (Probability exressing Mood) ਯਥਾ- ਤੁਹਾਨੂੰ ਗੁਰੂ ਦਾ ਹੁਕਮ ਦਿਲੋਂ ਮੰਨਣਾ ਲੋੜੀਏ, ਜਿਸ ਤੋਂ ਸਰਵ ਸੁਖ ਹੋਵੇ. ਗੁਰੂ ਦੀ ਆਗ੍ਯਾ ਤੋਂ ਵਿਰੁੱਧ ਕੰਮ ਕਰਨ ਤੋਂ ਉਪਦ੍ਰਵ ਹੋਸਕਦਾ ਹੈ, ਆਦਿ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits