Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺchak. ਥੋੜੀ ਜਹੀ, ਰਤਾ ਕੁ। a little. ਉਦਾਹਰਨ: ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥ Raga Sorath 1, Asatpadee 4, 10:1 (P: 637).
|
Mahan Kosh Encyclopedia |
(ਰੰਚਕੁ, ਰੰਚਨ, ਰੰਚਿਕ) ਰੇਜ਼ਹ-ਇਕ. ਇੱਕ ਜ਼ਰਰਹ. ਤਨਿਕ ਮਾਤ੍ਰ. “ਈਧਨੁ ਅਧਿਕ ਸਕੇਲੀਐ ਭਾਈ, ਪਾਵਕੁ ਰੰਚਕ ਪਾਇ.” (ਸੋਰ ਅ: ਮਃ ੧) “ਰੰਚਕ ਰੇਤ ਖੇਤ ਤਨਿ ਨਿਰਮਿਤ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਟੁਕੜੇ ਟੁਕੜੇ. ਛੋਟੇ ਛੋਟੇ ਖੰਡ. “ਚੰਡ ਕੋ ਖੱਗ ਗਦਾ ਲਗ ਦਾਨਵ ਰੰਚਕ ਰੰਚਕ ਹ੍ਵੈ ਤਨ ਆਏ.” (ਚੰਡੀ ੧) 3. ਨਾਮ/n. ਬਰੀਕ ਕੀਤਾ ਹੋਇਆ ਉਹ ਬਾਰੂਦ, ਜੋ ਤੋੜੇਦਾਰ ਅਤੇ ਪਥਰਕਲਾ ਬੰਦੂਕ ਦੇ ਪਲੀਤੇ ਵਿੱਚ ਪਾਕੇ ਸੂਈ ਨਾਲ ਕੋਠੀ ਦੇ ਬਾਰੂਦ ਨਾਲ ਮਿਲਾਈਦਾ ਹੈ, ਤਾਕਿ ਨਾਲੀ ਦੀ ਬਾਰੂਦ ਨੂੰ ਅੱਗ ਪਹੁਚ ਸਕੇ। 4. ਘੁੰਗਚੀ (ਲਾਲੜੀ), ਅਤੇ ਰੱਤੀ ਭਰ (ਅੱਠ ਚਾਵਲ) ਪ੍ਰਮਾਣ ਲਈ ਭੀ ਰੰਚਕ ਸ਼ਬਦ ਆਇਆ ਹੈ. “ਦ੍ਵਾਦਸ ਰੰਚਕ ਭਰ ਲਖ ਤੋਲ.” (ਗੁਪ੍ਰਸੂ) “ਦੁਬਿਧਿ ਯੁਤ ਹ੍ਵੈ ਫਲ ਰੰਚਨ.” (ਗੁਪ੍ਰਸੂ) ਲਾਲੀ ਅਤੇ ਸਿਆਹੀ ਵਾਲਾ ਫਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|