Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺg(u). 1. ਰੰਗ, ਵਰਣ, ਰੂਪ। 2. ਅਨੰਦ, ਮੌਜ, ਖੁਸ਼ੀ। 3. ਪਿਆਰ, ਪ੍ਰੇਮ। 4. ਰੰਗ ਵਾਲਾ, ਪਿਆਰ ਸਰੂਪ, ਪ੍ਰੀਤਮ। 5. ਚੋਜ, ਤਮਾਸ਼ਾ। 6. ਸਰੂਪ। 7. ਗਰੀਬ, ਰੰਕ, ਕੰਗਾਲ। 1. colour, form. 2. fun, merriment. 3. love. 4. joy. 5. play, mystic/wonderous act. 6. form. 7. poor, destitute. ਉਦਾਹਰਨਾ: 1. ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥ Raga Sireeraag 1, 12, 1:2 (P: 18). ਸਤਿਗੁਰਿ ਮਿਲਿਐ ਭਉ ਉਪਜੈ ਭੈ ਭਾਇ ਰੰਗੁ ਸਵਾਰਿ ॥ (ਰੂਪ). Raga Soohee 3, Vaar 9:2 (P: 788). 2. ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ Raga Sireeraag 1, 24, 1:1 (P: 23). ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥ ਆਸਾ 5, 49, 3:2 (P: 383). 3. ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥ Raga Sireeraag 5, Asatpadee 26, 5:4 (P: 70). ਸੰਤਾ ਸੇਤੀ ਰੰਗੁ ਨ ਲਾਏ ॥ Raga Maajh 5, 37, 3:1 (P: 105). 4. ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰੁ ਪੂਰਾ ਅਲਖੁ ਲਖਾਹੀ ਜੀਉ ॥ Raga Gaurhee 4, 67, 1:2 (P: 173). 5. ਨੈਨਹੁ ਪੇਖੁ ਠਾਕੁਰ ਕਾ ਰੰਗੁ ॥ Raga Gaurhee 5, Sukhmanee 14, 2:5 (P: 281). 6. ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥ Raga Tilang 4, Asatpadee 2, 22:1 (P: 726). 7. ਰਾਣਾ ਰਾਉ ਨ ਕੋ ਰਤੈ ਰੰਗੁ ਨ ਤੁੰਗੁ ਫਕੀਰ ॥ Raga Raamkalee 1, Oankaar, 44:1 (P: 936).
|
SGGS Gurmukhi-English Dictionary |
[Var.] From Ramga
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਰੰਗ। 2. ਪ੍ਰੇਮ. “ਸੰਤਾ ਸੇਤੀ ਰੰਗੁ ਨ ਲਾਏ.” (ਮਾਝ ਮਃ ੫) 3. ਆਨੰਦ. “ਰੰਗੁ ਮਾਣਿਲੈ ਪਿਆਰਿਆ.” (ਸ੍ਰੀ ਮਃ ੧) 4. ਰੰਕ (ਕੰਗਾਲ) ਲਈ ਭੀ ਰੰਗੁ ਸ਼ਬਦ ਆਇਆ ਹੈ. “ਰਾਣਾ ਰਾਉ ਨ ਕੋ ਰਹੈ, ਰੰਗੁ ਨ ਤੁੰਗੁ ਫਕੀਰੁ.” (ਓਅੰਕਾਰ) ਦੇਖੋ- ਤੁੰਗ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|