Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Raᴺgī. 1. ਵਰਣ ਦੇ, ਰੰਗਾਂ ਦੇ। 2. ਰੰਗੀ ਹੋਈ। 1. colours. 2. imbued. ਉਦਾਹਰਨਾ: 1. ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ Japujee, Guru Nanak Dev, 27:19 (P: 6). ਉਦਾਹਰਨ: ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥ (ਅਨੇਕਾਂ) ਪ੍ਰਕਾਰ ਨਾਲ੍ਯ੍ਯ. Raga Gaurhee 4, 68, 2:1 (P: 174). ਸਰਬੀ ਰੰਗੀ ਰੂਪੀ ਤੂੰ ਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥ (ਰੰਗਾਂ ਵਿਚ). Raga Aaasaa 1, 22, 1:2 (P: 355). ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥ (ਰੰਗਾਂ ਦੇ). Raga Tukhaaree 1, Chhant 5, 2:4 (P: 1112). 2. ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ ॥ Raga Aaasaa 5, 138, 1:2 (P: 404).
|
Mahan Kosh Encyclopedia |
ਸੰ. {रङ्गिन्.} ਵਿ. ਪ੍ਰੇਮੀ. ਆਨੰਦੀ. ਮੌਜੀ. ਰੰਗੀਲਾ. ਦੇਖੋ- ਰੰਗ ਸ਼ਬਦ। 2. ਨਾਮ/n. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ- ੨੮ ਅੱਖਰ, ਪਹਿਲਾ ਵਿਸ਼੍ਰਾਮ ੯ ਪੁਰ, ਦੂਜਾ ਅਤੇ ਤੀਜਾ ਸੱਤ ਸੱਤ ਪੁਰ, ਚੌਥਾ ਵਿਸ੍ਰਾਮ ੫ ਅੱਖਰਾਂ ਪੁਰ, ਅੰਤ ਲਘੁ ਗੁਰੁ. ਉਦਾਹਰਣ- ਕਰਤਾਰ ਧ੍ਯਾਨ ਧਰੀਏ, ਸ਼ੁਭ ਕਾਮ ਕਰੀਏ, ਪਾਪ ਪਰਿਹਰੀਏ, ਗੁਰੁ ਨੇ ਕਹੀ, ਸਦ ਆਲਸ ਕੋ ਤ੍ਯਾਗੀਏ, ਉੱਦਮ ਮੇ ਲਾਗੀਏ, ਪ੍ਰੇਮਪ੍ਰਭੁ ਪਾਗੀਏ, ਸਿੱਖ ਹ੍ਵੈ ਸਹੀ.××× (ਅ) ਮਾਤ੍ਰਿਕ ਰੰਗੀ ਤ੍ਰਿਭੰਗੀ ਦਾ ਹੀ ਇੱਕ ਰੂਪਾਂਤਰ ਹੈ. ਭੇਦ ਇਤਨਾ ਹੈ ਕਿ ਇਸ ਦੇ ਚੌਥੇ ਚਰਣ ਦੀਆਂ ਸੱਤ ਮਾਤ੍ਰਾ ਹੁੰਦੀਆਂ ਹਨ, ਤ੍ਰਿਭੰਗੀ ਦਾ ਚੌਥਾ ਵਿਸ਼੍ਰਾਮ ਛੀ ਮਾਤ੍ਰਾ ਪੁਰ ਹੋਇਆ ਕਰਦਾ ਹੈ. (ੲ) ਗਣਛੰਦ ਰੰਗੀ ਦਾ ਸਰੂਪ ਇਹ ਹੈ- ਚਾਰ ਚਰਣ, ਪ੍ਰਤਿ ਚਰਣ- ਇੱਕ ਰਗਣ ਇੱਕ ਗੁਰੁ, ऽ।ऽ, ऽ. ਉਦਾਹਰਣ- ਸੀਖ ਮਾਨੋ। ਪ੍ਰੇਮ ਠਾਨੋ। ਏਕ ਪੂਜੋ। ਤ੍ਯਾਗ ਦੂਜੋ॥ Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|