Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ras(u). 1. ਸੁਆਦ ਲੈਣ ਯੋਗ ਪਦਾਰਥ, ਰਸਦਾਇਕ ਪਦਾਰਥ। 2. ਭੋਗਣ ਯੋਗ ਪਦਾਰਥ। 3. ਸੁਆਦ, ਜ਼ਾਇਕਾ। 4. (ਨਿਚੋੜ ਕੇ ਕੱਢਿਆ) ਤਰਲ ਪਦਾਰਥ, ਰਹੁ। 5. ਅਨੰਦ। 6. ਸਾਰ, ਤਤ (ਮਹਾਨ ਕੋਸ਼, ਨਿਰਣੈ)। 7. ਮਿਠਾਸ। 8. ਭਾਵ ਸ਼ਹਿਦ। 9. ਪ੍ਰੇਮ, ਪਿਆਰ। 10. ਜੀਵਨ, ਸਤਾ। 11. ਭਾਵ ਪਾਣੀ। 1. elixir, essence. 2. pleasure. 3. taste. 4. juice, Otto. 5. pleasure, relish. 6. essence. 7. sweetness. 8. viz., honey. 9. love. 10. life. 11. moisture viz., water. 1. ਉਦਾਹਰਨ: ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥ Raga Gaurhee 5, Sohlay, 5, 2:2 (P: 13). ਉਦਾਹਰਨ: ਰਸੁ ਅੰਮ੍ਰਿਤ ਨਾਮ ਰਸੁ ਅਤਿ ਭਲਾ ਕਿਤੁ ਮਿਲੈ ਰਸੁ ਖਾਇ ॥ Raga Sireeraag 4, 69, 1:1 (P: 41). 2. ਉਦਾਹਰਨ: ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥ Raga Sireeraag 1, 4, 2:1 (P: 15). 3. ਉਦਾਹਰਨ: ਜਿਨਾ ਭਾਣੇ ਕਾ ਰਸੁ ਆਇਆ ॥ Raga Sireeraag 1, Asatpadee 28, 10:1 (P: 72). ਉਦਾਹਰਨ: ਜਬ ਲਗੁ ਰਸੁ ਤਬ ਲਗ ਨਹੀ ਨੇਹੁ ॥ (ਮਾਇਆ ਦਾ ਸੁਆਦ). Raga Gaurhee, Kabir, 23, 1:2 (P: 328). 4. ਉਦਾਹਰਨ: ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ Raga Maajh 1 Vaar 11, Salok, 1, 2:3 (P: 143). ਉਦਾਹਰਨ: ਭਉ ਸੀਗਾਰੁ ਤੰਬੋਲ ਰਸੁ ਭੋਜਨ ਭਾਉ ਕਰੇਇ ॥ Raga Soohee 3, Vaar 9ਸ, 3, 1:5 (P: 788). 5. ਉਦਾਹਰਨ: ਮਰਣ ਰਹਣ ਰਸੁ ਅੰਤਰਿ ਭਾਏ ॥ Raga Gaurhee 1, Asatpadee 9, 1:2 (P: 153). ਉਦਾਹਰਨ: ਜਿਸਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥ Raga Gaurhee 5, Vaar 9:3 (P: 320). ਉਦਾਹਰਨ: ਨਾ ਬੀਚਾਰਿਓ ਰਾਜਾ ਰਾਮ ਕੋ ਰਸੁ ॥ (ਸੁਆਦ, ਅਨੰਦ). Raga Sorath Ravidas, 3, 1:1 (P: 658). 6. ਉਦਾਹਰਨ: ਸਭਹੂ ਕੋ ਰਸੁ ਹਰਿ ਹੋ ॥ Raga Gaurhee 5, 155, 1:1 (P: 213). 7. ਉਦਾਹਰਨ: ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥ Raga Sorath 3, 3, 3:1 (P: 596). 8. ਉਦਾਹਰਨ: ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ Raga Sorath, Kabir, 2, 2:1 (P: 654). 9. ਉਦਾਹਰਨ: ਜਿਨੁ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥ Raga Bilaaval 1, Vaar 12, Salok, 5, 2:6 (P: 854). 10. ਉਦਾਹਰਨ: ਮਨ ਕਾ ਜੀਉ ਪਵਨੁ ਕਥੀਅਲੇ ਪਵਨੁ ਕਹਾ ਰਸੁ ਖਾਈ ॥ Raga Raamkalee, Guru ʼnanak Dev, Sidh-Gosat, 61:1 (P: 944). ਉਦਾਹਰਨ: ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥ Raga Tukhaaree 1, Baarah Maahaa, 14:1 (P: 1109). 11. ਉਦਾਹਰਨ: ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇ ॥ Raga Tukhaaree 1, Baarah Maahaa, 8:3 (P: 1108).
|
SGGS Gurmukhi-English Dictionary |
[P. n.] Juice, sap, syrup, taste, relish, enjoyment, love
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਰਸ। 2. ਸਾਰ. ਤਤ੍ਵ. “ਸਭਹੂ ਕੋ ਰਸੁ ਹਰਿ ਹੋ.” (ਗਉ ਮਃ ੫) 3. ਭੋਗਣ ਯੋਗ੍ਯ ਪਦਾਰਥ. “ਰਸੁ ਸੋਇਨਾ ਰਸੁ ਰੁਪਾ ਕਾਮਣਿ.” (ਸ੍ਰੀ ਮਃ ੧) 4. ਪ੍ਰੇਮ. ਪ੍ਰੀਤਿ. “ਰਸੁ ਸੰਤਨਾ ਸਿਉ ਤਿਸੁ.” (ਮਃ ੩ ਵਾਰ ਬਿਲਾ) 5. ਸੰ. ਰਸ੍ਯ. ਸਵਾਦ ਲੈਣ ਯੋਗ੍ਯ ਪਦਾਰਥ. “ਤਨੁ ਧਨੁ ਸਭ ਰਸੁ ਗੋਬਿੰਦ ਤੇਰਾ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|