Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mohi. 1. ਮੈਨੂੰ। 2. ਮੋਹ ਵਿਚ, ਸਨੇਹ ਵਿਚ। 3. ਮੈਂ। 4. ਮੇਰੇ ਉਪਰ। 5. ਮੇਰਾ, ਮੇਰੀ। 6. ਮੋਹਿਤ (ਕੀਤਾ), ਭਰਮਾ (ਲਿਆ)। 7. ਮੇਰੇ ਤੋਂ। 1. to me, I. 2. worldly love. 3. I, me. 4. on me. 5. I, I am. 6. captivated, enticed. 7. by me, I. 1. ਉਦਾਹਰਨ: ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨ ਮੋਹਿ ਆਹੀ ਪਿਆਸਾ ॥ Raga Dhanaasaree 1, Sohlay, 3, 4:1 (P: 13). ਉਦਾਹਰਨ: ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਉ ॥ Raga Maajh 5, 8, 3:3 (P: 97). 2. ਉਦਾਹਰਨ: ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥ Raga Sireeraag 1, 15, 1:1 (P: 19). ਉਦਾਹਰਨ: ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥ (ਮੋਹ ਸਦਕਾ/ਕਰਕੇ). Raga Soohee 3, Asatpadee 3, 29:2 (P: 756). 3. ਉਦਾਹਰਨ: ਜੋ ਤੁਮ ਕਹਹੁ ਸੋਈ ਮੋਹਿ ਮਰਨਾ ॥ Raga Gaurhee 5, 87, 2:2 (P: 181). ਉਦਾਹਰਨ: ਰੂਪਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥ Raga Gaurhee 5, 118, 1:1 (P: 204). 4. ਉਦਾਹਰਨ: ਕਰਿ ਕਿਰਪਾ ਮੋਹਿ ਸਾਰਿੰਗ ਪਾਣਿ ॥ Raga Gaurhee 5, 89, 4:1 (P: 182). ਉਦਾਹਰਨ: ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥ Raga Parbhaatee 5, 2, 4:3 (P: 1338). 5. ਉਦਾਹਰਨ: ਗੁਰ ਕਿਰਪਾ ਤੇ ਮੋਹਿ ਅਸਨਾਹਾ ॥ Raga Gaurhee 5, 109, 2:2 (P: 187). ਉਦਾਹਰਨ: ਮੋਹਿ ਨਿਰਗੁਨ ਮਤਿ ਥੋਰੀਆ ਤੂ ਸਦ ਹੀ ਦੀਨ ਦਇਆਲ ॥ Raga Gaurhee 5, 116, 2:2 (P: 203). 6. ਉਦਾਹਰਨ: ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥ Raga Gaurhee 3, Chhant 3, 1:2 (P: 245). ਉਦਾਹਰਨ: ਤ੍ਰੈ ਗੁਨ ਮਾਈ ਮੋਹਿ ਆਹੀ ਕਹੰਉ ਬੇਦਨ ਕਾਹਿ ॥ (ਮੋਹਨ ਲਈ, ਭਰਮਾਉਣ ਲਈ). Raga Malaar 5, 24, 1:1 (P: 1272). ਉਦਾਹਰਨ: ਕਾਹੇ ਰੇ ਮਨ ਮੋਹਿ ਮਗਨੇਰੈ ॥ (ਮੋਹ ਵਿਚ). Raga Kaanrhaa 5, 34, 1:4 (P: 1304). 7. ਉਦਾਹਰਨ: ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ ॥ Raga Saarang, ʼnaamdev, 3, 1:1 (P: 1252).
|
SGGS Gurmukhi-English Dictionary |
[P. pro.] My, mine
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮੁਝੇ. ਮੈਨੂੰ. “ਮੋਹਿ ਸੰਤਹ ਟਹਲ ਦੀਜੈ ਗੁਣਤਾਸਿ.” (ਆਸਾ ਮਃ ੫) 2. ਮੈ. ਅਹੰ. “ਮੋਹਿ ਅਨਾਥ ਤੁਮਰੀ ਸਰਨਾਈ.” (ਬਿਲਾ ਮਃ ੫) 3. ਮੈਨੇ. “ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ.” (ਗਉ ਅ: ਮਃ ੫) 4. ਮੁਹੱਬਤ ਮੇਂ. ਸਨੇਹ ਵਿੱਚ. “ਮਾਇਆ ਮੋਹਿ ਮਨੁ ਰੰਗਿਆ, ਮੁਹਿ ਸੁਧਿ ਨ ਕਾਈ.” (ਵਡ ਛੰਤ ਮਃ ੩) 5. ਮੁਝ ਮੇਂ. ਮੇਰੇ ਵਿੱਚ. “ਮੋਹਿ ਅਵਗਨ ਪ੍ਰਭੁ ਸਦਾ ਦਇਆਲਾ.” (ਮਲਾ ਮਃ ੫) 6. ਮੈਥੋਂ. ਮੇਰੇ ਸੇ. “ਐਸੇ ਬਿਪ੍ਰ ਫਜੂਲ ਕੋ ਮੋਹਿ ਨ ਰਾਖ੍ਯੋ ਜਾਇ.” (ਚਰਿਤ੍ਰ ੯੧) 7. ਦੇਖੋ- ਮੋਹ ਅਤੇ ਮੋਹੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|