Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mūraṯ(i). 1. ਸ਼ਕਲ, ਰੂਪ। 2. ਹਸਤੀ। 3. ਮੂਰਤੀ। 4. ਭਾਵ ਦਰਸ਼ਨ/ਰੂਪ। 5. ਤਸਵੀਰ, ਪ੍ਰਤਿਮਾ। 6. ਮਿਸਾਲ, ਨਮੂਨਾ (ਮਹਾਨਕੋਸ਼)। 1. form, shape person, embodiment. 2. person, personality. 3. idol. 4. vision, personality. 5. picture. 6. model. ਉਦਾਹਰਨਾ: 1. ਸਹਸ ਤਵ ਨੈਨ ਨਨ ਨੈਨ ਤਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ Raga Dhanaasaree 1, Sohlay, 3, 2:1 (P: 13). ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥ Raga Gaurhee 9, 7, 1:2 (P: 220). ਮਾਣਸ ਮੂਰਤਿ ਨਾਨਕੁ ਨਾਮੁ ॥ Raga Aaasaa 1, 4, 4:1 (P: 350). ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥ (ਰੂਪ). Raga Kaanrhaa 5, 15, 1:1 (P: 1300). 2. ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥ Raga Sireeraag 5, 100, 3:1 (P: 53). ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕ ਤਿਸੁ ਪਗ ਚਾਟੈ ॥ Raga Gaurhee 5, 132, 5:2 (P: 208). 3. ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥ Raga Aaasaa, Kabir, 14, 3:1 (P: 479). 4. ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ ॥ Raga Devgandhaaree 5, 16, 2:1 (P: 531). ਆਰਾਧਿ ਸ੍ਰੀਧਰ ਸਫਲ ਮੂਰਤਿ ਕਰਣ ਕਾਰਣ ਜੋਗੁ ॥ Raga Goojree 5, 31, 1:1 (P: 502). 5. ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥ Salok 9, 37:2 (P: 1428). 6. ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥ Raga Saarang 4, Vaar 20ਸ, 2, 2:3 (P: 1245).
|
Mahan Kosh Encyclopedia |
ਸੰ.मूर्ति. ਮੂਰਤਿ. ਨਾਮ/n. ਦੇਹ. ਸ਼ਰੀਰ. “ਮੂਰਤਿ ਪੰਚ ਪ੍ਰਮਾਣ ਪੁਰਖੁ.” (ਸਵੈਯੇ ਮਃ ੫ ਕੇ) 2. ਆਕਾਰ. ਸ਼ਕਲ। 2. ਪ੍ਰਤਿਮਾ. ਤਸਵੀਰ. “ਨਾਨਕ ਮੂਰਤਿਚਿਤ੍ਰ ਜਿਉ ਛਾਡਤਿ ਨਾਹਨ ਭੀਤ.” (ਸ: ਮਃ ੯) 4. ਸਖ਼ਤੀ. ਕਠੋਰਤਾ। 5. ਨਮੂਨਾ. ਉਦਾਹਰਣ. ਮਿਸਾਲ. “ਤਾਂ ਨਾਨਕ ਕਹੀਐ ਮੂਰਤਿ.” (ਮਃ ੨ ਵਾਰ ਸਾਰ) 6. ਹਸ੍ਤਿ. ਹੋਂਦ. ਭਾਵ. ਸੱਤਾ. “ਅਕਾਲਮੂਰਤਿ.” (ਜਪੁ) “ਕਹੁ ਕਬੀਰੁ ਸਾਧੂ ਕੋ ਪ੍ਰੀਤਮੁ ਤਿਸੁ ਮੂਰਤਿ ਬਲਿਹਾਰੀ.” (ਸਾਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|