Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Mā-i-ā. 1. ਭੁਲੇਖਾ, ਭ੍ਰਮ, ਅਵਿਦਿਆ, ਅਗਿਆਨਤਾ। 2. ਧਨ, ਦੌਲਤ। 3. ਮਾਤਾ। 4. ਹੇ ਮਾਂ! ਹੇ ਮਾਤਾ। 5. ਭਲਾਵਾ/ਭਰਮ ਉਪਜਾਉਣ ਵਾਲੀ ਸ਼ਕਤੀ। 6. ਸਰੀਰਕ ਭਾਵ ਦੁਨਿਆਵੀ। 1. illusion, ignorance. 2. wealth. 3. mother. 4. Oh mother!. 5. power which creates illusion. 6. physical viz., worldly. 1. ਉਦਾਹਰਨ: ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ Japujee, Guru ʼnanak Dev, 27:19 (P: 6). ਉਦਾਹਰਨ: ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ (ਅਗਿਆਨਤਾ). Raga Vadhans 1, Alaahnneeaan 1, 4:3 (P: 579). 2. ਉਦਾਹਰਨ: ਕਾਹੇ ਗਰਬਸਿ ਮੂੜੇ ਮਾਇਆ ॥ Raga Sireeraag 1, 26, 1:1 (P: 23). ਉਦਾਹਰਨ: ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥ Raga Sireeraag 5, 71, 3:1 (P: 42). ਉਦਾਹਰਨ: ਕਰਮ ਧਰਮ ਨਹੀ ਮਾਇਆ ਮਾਖੀ ॥ Raga Maaroo 1, Solhaa 15, 8:1 (P: 1035). 3. ਉਦਾਹਰਨ: ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥ Raga Sireeraag 5, 97, 1:2 (P: 51). 4. ਉਦਾਹਰਨ: ਪੂਰਬਿ ਲਿਖੇ ਡੇਹ ਸੇ ਆਏ ਮਾਇਆ ॥ Raga Aaasaa 4, 64, 2:1 (P: 269). 5. ਉਦਾਹਰਨ: ਕਿਆ ਭਰਮ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥ Raga Aaasaa 1, Patee, 20:2 (P: 433). ਉਦਾਹਰਨ: ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥ Raga Saarang 5, Asatpadee 2, 10:1 (P: 1236). 6. ਉਦਾਹਰਨ: ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥ Raga Goojree 5, 7, 2:1 (P: 497). ਉਦਾਹਰਨ: ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥ Raga Malaar 1, Vaar 26, Salok, 1, 1:1 (P: 1290).
|
SGGS Gurmukhi-English Dictionary |
[P. n.] Māyā, the world and its entanglements.
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. strach, farina; goddess of wealth, Lakshmi; wealth, riches, money, mammon,; illusionary or illusory world of senses, material world; illusion, illusory phenomena.
|
Mahan Kosh Encyclopedia |
ਨਾਮ/n. ਮਾਤਾ. ਮਾਂ. “ਆਪਿ ਪਿਤਾ, ਆਪਿ ਮਾਇਆ.” (ਸੂਹੀ ਛੰਤ ਮਃ ੫) “ਤੂ ਹਰਿ ਪਿਤਾ ਮਾਇਆ.” (ਸ੍ਰੀ ਮਃ ੫) 2. ਸੰ. ਮਾਯਾ. ਕਪਟ. ਛਲ. ਦੰਭ. “ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ.” (ਤਿਲੰ ਮਃ ੧) 3. ਭੁਲੇਖਾ. ਭ੍ਰਮ. ਅਵਿਦ੍ਯਾ. “ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ.” (ਧਨਾ ਅ: ਮਃ ੫) “ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ.” (ਅਨੰਦੁ) 4. ਲਕ੍ਸ਼ਮੀ. ਧਨ ਸੰਪਦਾ. “ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ.” (ਸ: ਮਃ ੯) 5. ਜਗਤਰਚਨਾ ਦਾ ਕਾਰਣ ਰੂਪ ਈਸ੍ਵਰ ਦੀ ਸ਼ਕਤਿ. “ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ.” (ਮਾਰੂ ਸੋਲਹੇ ਮਃ ੩) 6. ਮਯਾ. ਕ੍ਰਿਪਾ. ਪ੍ਰਸਾਦ. “ਤਿਂਹ ਮੇਲਹੁ ਜਿਂਹ ਕਰਹੋ ਮਾਇਆ.” (ਗੁਪ੍ਰਸੂ) “ਨਹੀ ਮਾਇਆ ਮਾਖੀ.” (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ਼ (ਕ੍ਰੋਧ) ਹੈ. ਦੇਖੋ- ਮਾਖੀ 4। 7. ਬੁੱਧ ਭਗਵਾਨ ਦੀ ਮਾਤਾ। 8. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤਕ ਦੀ ਆਬਾਦੀ. “ਮਥੁਰਾ ਮਾਇਆ ਅਜੁੱਧਿਆ.” (ਭਾਗੁ ਕ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|