Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Malaar. ਵਰਖਾ ਰੁਤ ਤੇ ਰਾਤ ਨੂੰ ਗਾਉਣ ਵਾਲਾ ਇਕ ਰਾਗ। one of the Ragas which is sung at night during rainy season. ਉਦਾਹਰਨ: ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁਤਨੁ ਸੀਤਲੁ ਹੋਇ ॥ Raga Malaar 1, Vaar 18ਸ, 3, 1:1 (P: 1285).
|
Mahan Kosh Encyclopedia |
ਸੰ. ਮੱਲਾਰ. ਇਸ ਰਾਗ ਦੇ ਕਈ ਭੇਦ ਸੰਪੂਰਣ ਜਾਤਿ ਦੇ ਹਨ. ਪਰ ਇੱਥੇ ਅਸੀਂ ਸ਼ੁੱਧ ਮਲਾਰ ਲਿਖਦੇ ਹਾਂ. ਇਹ ਕਮਾਚਠਾਟ ਦਾ ਔੜਵ ਰਾਗ ਹੈ. ਗਾਂਧਾਰ ਅਤੇ ਨਿਸ਼ਾਦ ਵਰਜਿਤ ਹਨ. ਸ਼ੜਜ ਰਿਸ਼ਭ ਮੱਧਮ ਪੰਚਮ ਅਤੇ ਧੈਵਤ ਸ਼ੁੱਧ ਹਨ. ਗ੍ਰਹ ਅਤੇ ਵਾਦੀ ਸੁਰ ਮੱਧਮ, ਅਤੇ ਸੰਵਾਦੀ ਸ਼ੜਜ ਹੈ. ਗਾਉਣ ਦਾ ਵੇਲਾ ਵਰਖਾ ਰੁੱਤ ਅਤੇ ਰਾਤ ਹੈ. ਆਰੋਹੀ- ਸ਼ ਰ ਮ ਪ ਧ ਰ ਸ਼. ਅਵਰੋਹੀ- ਸ਼ ਧ ਪ ਮ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਲਾਰ ਦਾ ਨੰਬਰ ਸਤਾਈਵਾਂ ਹੈ. “ਗੁਰਮੁਖਿ ਮਲਾਰ ਰਾਗੁ ਜੋ ਕਰਹਿ, ਤਿਨ ਮਨੁ ਤਨੁ ਸੀਤਲੁ ਹੋਇ.” (ਮਃ ੩ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|