Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/HindiSGGS Gurmukhi/Hindi to Punjabi-English/Hindi Dictionary
Man(u). 1. ਮਨ, ਹਿਰਦਾ, ਦਿਲ। 2. ਆਤਮਾ। 3. ਜੀਵ (ਭਾਵ)। 4. ਭਾਵ ਸੁਭਾ, ਆਚਰਣ। 5. ਮਾਨੋ। 6. ਮਨੁੱਖਾ ਦੇਹ। 1. mind. 2. soul. 3. viz., being. 4. viz., character. 5. as if. 6. human body. 1. ਉਦਾਹਰਨ: ਗਾਵਨਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਾਇਆਲੇ ॥ Japujee, Guru ʼnanak Dev, 27, 11 (P: 16). ਉਦਾਹਰਨ: ਮਨੁ ਰਾਜਾ ਮਨੁ ਮਨ ਤੇ ਮਾਨਿਆ ॥ Raga Bhairo 1, 2, 3:1 (P: 1125). 2. ਉਦਾਹਰਨ: ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥ Raga Gaurhee, Kabir, Asatpadee 36, 3:2 (P: 330). ਉਦਾਹਰਨ: ਤਨ ਛੂਟੇ ਮਨੁ ਕਹਾ ਸਮਾਈ ॥ Raga Gaurhee, Kabir, Asatpadee 36, 4:2 (P: 330). 3. ਉਦਾਹਰਨ: ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥ Raga Gaurhee 5, 153, 1:1 (P: 213). ਉਦਾਹਰਨ: ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥ Raga Aaasaa 5, Asatpadee 2, 2:1 (P: 431). 4. ਉਦਾਹਰਨ: ਕਾਇਆ ਕਾਗਦੁ ਮਨੁ ਪਰਵਾਣਾ ॥ Raga Dhanaasaree 1, 7, 1:1 (P: 662). 5. ਉਦਾਹਰਨ: ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥ Raga Basant, Raamaanand, 1, 1:2 (P: 1195). 6. ਉਦਾਹਰਨ: ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥ Raga Vadhans 3, 9, 1:2 (P: 560).

Mahan Kosh Encyclopedia

ਸੰ. ਵਿ. ਦਾਨਾ. ਵਿਚਾਰਵਾਨ. ਵਿਵੇਕੀ. “ਮਨੁ ਰਾਜਾ ਮਨੁ ਮਨ ਤੇ ਮਾਨਿਆ.” (ਭੈਰ ਮਃ ੧) 2. ਨਾਮ/n. ਮਨੁੱਖ. ਆਦਮੀ. “ਜੇਤੇ ਸਾਸ ਗ੍ਰਾਸ ਮਨੁ ਲੇਤਾ.” (ਗਉ ਮਃ ੫) “ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁ ਪ੍ਰਸੰਨਾ.” (ਵਾਰ ਜੈਤ)
3. ਹਿੰਦੂਮਤ ਅਨੁਸਾਰ ਮਨੁੱਖਜਾਤਿ ਦਾ ਆਦਿਪੁਰਖ, ਜੇਹਾਕਿ ਬਾਈਬਲ ਅਤੇ ਕੁਰਾਨ ਵਿੱਚ ਆਦਮ ਮੰਨਿਆ ਹੈ. ਇਹ ਬ੍ਰਹ੍ਮਾ ਦਾ ਮਾਨਸ ਪੁਤ੍ਰ ਲਿਖਿਆ ਹੈ. ਹਰੇਕ ਕਲਪ ਵਿੱਚ ਚੌਦਾਂ ਮਨੁ ਹੁੰਦੇ ਹਨ ਅਤੇ ਇੱਕ ਮਨੁ ਦਾ ਸਮਾਂ “ਮਨ੍ਵੰਤਰ” ਕਹਾਉਂਦਾ ਹੈ, ਜਿਸ ਦਾ ਪ੍ਰਮਾਣ ਯੁਗਾਂ ਦੀ ੭੧ ਚੌਕੜੀਆਂ ਹੈ. ਚੌਦਾਂ ਮਨੁ ਇਹ ਹਨ:-
ਸ੍ਵਾਯੰਭੁਵ, ਸ੍ਵਾਰੋਚਿਸ਼, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ਼. ਵੈਵਸ੍ਵਤ, ਸਾਵਰਣਿ, ਦਕ੍ਸ਼ਸਾਵਰਣਿ, ਬ੍ਰਹ੍ਮਸਾਵਰਣਿ. ਧਰਮਸਾਵਰਣਿ, ਰੁਦ੍ਰਸਾਵਰਣਿ, ਦੇਵਸਾਵਰਣਿ ਅਤੇ ਇੰਦ੍ਰਸਾਵਰਣਿ.
ਮਤਸ੍ਯਪੁਰਾਣ ਵਿੱਚ ਇਹ ਨਾਮ ਦਿੱਤੇ ਹਨ:-
ਸ੍ਵਾਯੰਭੁਵ, ਸ੍ਵਾਰੋਚਿਸ਼, ਔਤੱਮ, ਤਾਮਸ, ਰੈਵਤ, ਚਾਕ੍ਸ਼ੁਸ਼, ਵੈਵਸ੍ਵਤ, ਸਾਵਿਰਣ, ਰੌਚ੍ਯ, ਭੌਤ੍ਯ, ਮੇਰੁਸਾਵਰਣਿ, ਰਿਭੁ (ऋभु), ਰਿਤੁਧਾਮਾ (ऋतुधामा), ਬਿੰਬਕਸੇਨ.
ਸਭ ਤੋਂ ਪਹਿਲਾ ਸ੍ਵਾਯੰਭੁਵ ਮਨੁ ਬਿਨਾ ਕਿਸੇ ਦੀ ਸਹਾਇਤਾ ਦੇ ਸ੍ਵਯੰ (ਆਪ ਹੀ) ਉਤਪੰਨ ਹੋਇਆ, ਅਤੇ ਆਪ ਨੂੰ ਦੋ ਭਾਗਾਂ ਵਿੱਚ ਕੀਤਾ, ਸੱਜਾ ਪਾਸਾ ਪੁਰਖ ਅਤੇ ਖੱਬਾ ਨਾਰੀ. ਇਸ ਜੋੜੇ ਨੇ ਪ੍ਰਜਾਪਤਿ ਆਦਿ ਰਚੇ. ਇੱਕ ਥਾਂ ਲਿਖਿਆ ਹੈ ਕਿ ਬ੍ਰਹ੍ਮਾ ਨੇ ਮਨੁ ਨੂੰ ਆਪਣੇ ਜੇਹਾ ਪੈਦਾ ਕੀਤਾ ਅਤੇ ਉਸਾ ਦਾ ਅੱਧਾ ਸ਼ਰੀਰ ਸ਼ਤਰੂਪਾ ਬਣਾਕੇ ਮਨੁ ਦੀ ਵਹੁਟੀ ਬਣਾਈ, ਜਿਸ ਤੋਂ ਅਨੇਕ ਪ੍ਰਕਾਰ ਦੀ ਰਚਨਾ ਹੋਈ. ਮਨੁ ਦੇ ਬਣਾਏ ਸੂਤ੍ਰ ਧਰਮ ਦਾ ਮੂਲ ਮੰਨੇਜਾਂਦੇ ਹਨ ਅਰ ਇਸੇ ਦਾ ਨਾਮ “ਮਾਨਵ ਧਰਮਸ਼ਾਸਤ੍ਰ” ਹੈ. ਇਨ੍ਹਾਂ ਸੂਤ੍ਰਾਂ ਦੇ ਆਧਾਰ ਪੁਰ ਭ੍ਰਿਗੁ ਨੇ ਮਨੁਸਿਮ੍ਰਿਤੀ ਅਥਵਾ- ਮਨੁਸੰਹਿਤਾ ਲਿਖੀ ਹੈ, ਜਿਸ ਦੇ ੧੨ ਅਧ੍ਯਾਯ ਅਤੇ ੨੭੦੪ ਸ਼ਲੋਕ ਹਨ. ਇਹ ਗ੍ਰੰਥ ਹਿੰਦੂਮਤ ਦਾ ਕਾਨੂਨ (Law) ਹੈ. “ਰਾਜਵਤਾਰ ਭਯੋ ਮਨੁ ਰਾਜਾ। ਸਭ ਹੀ ਸਜੇ ਧਰਮ ਕੇ ਸਾਜਾ.” (ਮਨੁਰਾਜ)
ਸ਼ਤਪਥਬ੍ਰਾਹਮਣ ਦੇ ਆਧਾਰ ਪੁਰ ਅਗਨਿਪੁਰਾਣ ਆਦਿ ਅਨੇਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵਾਰ ਵੈਵਸ੍ਵਤ ਮਨੁ, ਕ੍ਰਿਤਮਾਲਾ{1642} ਨਦੀ ਪੁਰ ਤਰਪਣ ਕਰ ਰਿਹਾ ਸੀ, ਤਾਂ ਉਸ ਦੇ ਹੱਥ ਵਿੱਚ ਇੱਕ ਮੱਛੀ ਆਗਈ ਅਰ ਆਕਾਸ਼ਬਾਣੀ ਹੋਈ ਕਿ- “ਇਸ ਮੱਛੀ ਨੂੰ ਨਾ ਤਿਆਗੀਂ.” ਇਹ ਮੱਛੀ ਵਡੇ ਆਕਾਰ ਵਾਲੀ ਹੁੰਦੀ ਗਈ. ਪ੍ਰਲਯ ਦੇ ਸਮੇਂ ਮਨੁ ਆਪਣੇ ਪਰਿਵਾਰ ਅਤੇ ਜੀਵ ਜੰਤ ਲੈਕੇ ਇੱਕ ਕਿਸ਼ਤੀ ਵਿਚ ਪ੍ਰਵੇਸ਼ ਹੋ ਗਿਆ, ਅਰ ਉਸ ਮੱਛੀ ਦੇ ਸਿੰਗ ਨਾਲ ਬੇੜੀ ਬੰਨ੍ਹ ਦਿੱਤੀ, ਜਿਸ ਤੋਂ ਸਾਰੇ ਬਚਗਏ.
ਭਾਗਵਤ ਵਿੱਚ ਲੇਖ ਹੈ ਕਿ ਮਹਾਰਿਖੀ ਸਤ੍ਯਵ੍ਰਤ ਹੀ ਵੈਵਸ੍ਵਤ ਮਨੁ ਕਹਾਇਆ ਅਰ ਮੱਛ ਭਗਵਾਨ ਨੇ ਇਸੇ ਨੂੰ ਸੋਨੇ ਦਾ ਮੱਛ ਹੋਕੇ ਪ੍ਰਲਯ ਸਮੇਂ ਕਿਸ਼ਤੀ ਵਿੱਚ ਬਚਾਇਆ ਸੀ.
ਮਹਾਭਾਰਤ ਵਿੱਚ ਕਥਾ ਹੈ ਕਿ ਮੱਛ ਭਗਵਾਨ ਦੇ ਕਹਿਣ ਅਨੁਸਾਰ ਮਨੁ ਨੇ ਪ੍ਰਲਯ ਤੋਂ ਪਹਿਲਾਂ ਹੀ ਕਿਸ਼ਤੀ ਬਣਾਲਈ ਸੀ ਅਤੇ ਪ੍ਰਲਯ ਹੋਣ ਪੁਰ ਮਨੁ ਸੱਤ ਰਿਖੀਆਂ ਅਤੇ ਜੀਵ ਜੰਤੁ ਤਥਾ- ਬਿਰਛ ਆਦਿ ਦੇ ਬੀਜ ਲੈਕੇ ਕਿਸ਼ਤੀ ਵਿੱਚ ਪ੍ਰਵੇਸ਼ ਹੋ ਗਿਆ, ਅਰ ਬੇੜੀ ਮੱਛ ਦੇ ਸਿੰਗ ਨਾਲ ਬੱਧੀ. ਬਹੁਤ ਵਰ੍ਹੇ ਪਿੱਛੋਂ ਇਹ ਕਿਸ਼ਤੀ ਹਿਮਾਲਯ ਦੀ ਚੋਟੀ ਨਾਲ ਬੰਨ੍ਹੀਗਈ, ਜਿਸ ਦਾ ਹੁਣ ਭੀ ਨਾਮ “ਨੌਕਾਬੰਧਨ” ਹੈ. ਕਰਨਲ ਟਾਡ (Tod) ਲਿਖਦਾ ਹੈ ਕਿ ਨੂਹ਼ [نُوح]) ਇਹੀ ਮਨੁ ਸੀ. ਦੇਖੋ- ਨੂਹ 2।
4. ਮਾਨੁਸ਼ਜਨਮ. ਮਨੁੱਖ ਦੇਹ. “ਹਉਮੈ ਵਿਚਿ ਸੇਵਾ ਨ ਹੋਵਈ, ਤਾ ਮਨੁ ਬਿਰਥਾ ਜਾਇ.” (ਵਡ ਮਃ ੩) 5. ਆਸਾਮ ਦਾ ਇੱਕ ਦਰਿਆ, ਜੋ ਤਿਪਰਾ ਰਾਜ ਤੋਂ ਨਿਕਲਦਾ ਹੈ। 6. ਸੰ. मनस्. ਨਾਮ/n. ਮਨ. ਦਿਲ. “ਮਨੁ ਅਰਪਉ ਧਨੁ ਰਾਖਉ ਆਗੈ.” (ਗਉ ਮਃ ੫) 7. ਹਿੰ. ਵ੍ਯ. ਮਾਨੋ. ਗੋਯਾ. ਜਨੁ. “ਮੇਰਾ ਚਿਤੁ ਨ ਚਲੈ, ਮਨੁ ਭਇਓ ਪੰਗੁ.” (ਬਸੰ ਰਾਮਾਨੰਦ).

Footnotes:
{1642} कृतमाला. ਮਲਯ ਪਰਵਤ ਤੋਂ ਨਿਕਲੀ ਇੱਕ ਨਦੀ. ਦੇਖੋ- ਵਿਸ਼ਨੁ ਪੁਰਾਣ ਅੰਸ਼ #2 ਅ: 3.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits