Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Man(i). 1. ਮਨ ਵਿਚ, ਮਨ ਅੰਦਰ। 2. ਮਨ ਨੂੰ, ਮਨ ਦੇ। 3. ਮਨ ਕਰਕੇ, ਮਨੋ। 4. ਮਨ ਦਾ, ਮਨ ਅੰਦਰੋ, ਮਨ ਵਿਚੋਂ। 5. ਮਨ ਦੇ। 6. ਮਨ ਨੂੰ। 7. ਮੰਨ ਲਏ, ਪਰਵਾਨ ਕਰ ਲਏ। 8. ਮੰਨ ਕੇ, ਪਰਵਾਨ ਕਰਕੇ। 9. ਮਨ ਰਾਹੀਂ/ਦੁਆਰਾ। 9. ਮਨ ਕੇ। 1. in mind. 2. mind. 3. single minded(rapt attention). 4. mind's, from mind. 5. mind's. 6. to mind. 7. obey, accept. 8. accepting, obeying. 9. through mind. 1. ਉਦਾਹਰਨ: ਗਾਵੀਐ ਸੁਣੀਐ ਮਨਿ ਰਖੀਐ ਭਾਉ ॥ Japujee, Guru ʼnanak Dev, 5:5 (P: 2). ਉਦਾਹਰਨ: ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥ Raga Aaasaa 4, Chhant 11, 2:3 (P: 445). ਉਦਾਹਰਨ: ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥ (ਮਨ ਵਿਚ ਭਾਵ ਚੇਤੇ, ਯਾਦ). Raga Gaurhee 9, 3, 1:1 (P: 219). 2. ਉਦਾਹਰਨ: ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥ Japujee, Guru ʼnanak Dev, 28:3 96). 3. ਉਦਾਹਰਨ: ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥ Raga Sireeraag 3, 34, 1:1 (P: 26). ਉਦਾਹਰਨ: ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥ Raga Sireeraag 3, 38, 1:1 (P: 28). 4. ਉਦਾਹਰਨ: ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥ Raga Sireeraag 3, 34, 2:2 (P: 26). 5. ਉਦਾਹਰਨ: ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥ Raga Sireeraag 3, 64, 2:1 (P: 39). 6. ਉਦਾਹਰਨ: ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥ Raga Maajh 5, Asatpadee 38, 7:3 (P: 132). 7. ਉਦਾਹਰਨ: ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥ Raga Gaurhee 4, Vaar 20:4 (P: 312). 8. ਉਦਾਹਰਨ: ਸਾਧ ਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥ Raga Gaurhee 5, Vaar 1:4 (P: 318). 9. ਉਦਾਹਰਨ: ਇਹ ਮਨਿ ਲੀਣ ਭਏ ਸੁਖਦੇਉ ॥ Raga Gaurhee, Kabir, Asatpadee 36, 8:2 (P: 330). ਉਦਾਹਰਨ: ਮਨਿ ਅੰਧੈ ਜਨਮੁ ਗਵਾਇਆ ॥ Raga Aaasaa 1, Vaar 3:5 (P: 464).
|
SGGS Gurmukhi-English Dictionary |
[Var.] From Mana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਮਣਿ. ਰਤਨ. “ਮਨਿਜਟਿਤ ਭੂਸਨ ਕੋਟਿ ਹੇ.” (ਸਲੋਹ) 2. ਮਣਕਾ. ਮਾਲਾ ਦਾ ਦਾਣਾ। 3. ਮਨੁੱਖ (ਮਨੁਸ਼੍ਯ) ਦੇ. “ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ.” (ਆਸਾ ਛੰਤ ਮਃ ੪) 4. ਮਨ ਮੇਂ. ਦਿਲ ਅੰਦਰ. “ਮਨਿ ਪਿਆਸ ਬਹੁਤੁ ਦਰਸਾਵੈ.” (ਨਟ ਮਃ ੫) 5. ਮਨ ਕਰਕੇ. “ਪਿਆਇ ਸੋ ਪ੍ਰਭੁ ਮਨਿ ਮੁਖੀ.” (ਆਸਾ ਛੰਤ ਮਃ ੫) 6. ਮਨ ਵਿੱਚੋਂ. ਦਿਲੋਂ. “ਚੂਕਾ ਮਨਿ ਅਭਿਮਾਨੁ.” (ਪ੍ਰਭਾ ਮਃ ੧) 7. ਮਨ ਦੇ. “ਮਨਿ ਜੀਤੈ ਜਗੁ ਜੀਤੁ.” (ਜਪੁ) ਮਨ ਦੇ ਜਿੱਤਣ ਤੋਂ। 8. ਮਨ ਦੀ. ਮਨ ਦੇ. “ਮਨਿ ਪੂਰਨ ਹੋਈ ਆਸਾ.” (ਸੋਰ ਮਃ ੫) “ਮਨਿ ਮੈਲੇ ਸਭੁ ਕਿਛੁ ਮੈਲਾ.” (ਵਡ ਮਃ ੩) 9. ਸੰਕਲਪ ਵ੍ਰਿੱਤਿ. ਦੇਖੋ- ਅੰਤਹਕਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|