Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Man. 1. ਹਿਰਦਾ, ਦਿਲ। 2. ਮਨ ਦਾ/ਖਿਆਲੀ ਅਸਵਾਰ। 3. ਹੇ ਮਨ। 4. ਜੀਵਾਤਮਾ। 5. ਤੋਲ ਦੀ ਪੁਰਾਣੇ ਸਮੇਂ ਦੀ ਇਕ ਇਕਾਈ, ਮਣ, 40 ਸੇਰ। 6. ਮੈਂ। 1. mind, heart. 2. imaginary rider. 3. O my mind!. 4. my soul. 5. maund, old unit of weight, 40 seers. 6. I. 1. ਉਦਾਹਰਨ: ਜਿਨ ਕੇ ਰਾਮੁ ਵਸੈ ਮਨ ਮਾਹਿ ॥ Japujee, Guru ʼnanak Dev, 37:8 (P: 8). ਉਦਾਹਰਨ: ਸਗਲ ਰੂਪ ਵਰਨ ਮਨ ਮਾਹੀ ॥ Raga Gaurhee 1, Asatpadee 5, 9:1 (P: 223). ਉਦਾਹਰਨ: ਮਨ ਮੇਰੇ ਗੁਰ ਕੀ ਮੰਨਿ ਲੈ ਹਜਾਇ ॥ Raga Sireeraag 3, 60, 1:1 (P: 37). ਉਦਾਹਰਨ: ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥ Raga Aaasaa 3, 27, 1:1 (P: 425). ਉਦਾਹਰਨ: ਤੁਮ੍ਹ੍ਹਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹ੍ਹਾਰੈ ਪਰੀ ॥ Raga Goojree 5, 18, 2:1 (P: 499). ਉਦਾਹਰਨ: ਮਨ ਮਹਿ ਮਨੂਆ ਚਿਤ ਮਾਹਿ ਚੀਤਾ ॥ Raga Basant 1, Asatpadee 4, 5:3 (P: 1189). 2. ਉਦਾਹਰਨ: ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥ (ਭਾਵ ਅਨਾੜੀ ਅਸਵਾਰ). Raga Gaurhee 5, 160, 1:1 (P: 198). 3. ਉਦਾਹਰਨ: ਮਨ ਹਰਿ ਕੀਰਤਿ ਕਰਿ ਸਦਹੂੰ ॥ Raga Devgandhaaree 5, 4, 1:1 (P: 529). 4. ਉਦਾਹਰਨ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ Raga Aaasaa 3, Chhant 7, 5:1 (P: 441). ਉਦਾਹਰਨ: ਇਸ ਮਨੁ ਕਉ ਨਹੀ ਆਵਨ ਜਾਨਾ ॥ Raga Gaurhee, Kabir, Asatpadee 36, 6:1 (P: 330). 5. ਉਦਾਹਰਨ: ਮਨ ਦਸ ਨਾਜੁ ਟਕਾ ਚਾਰਿ ਗਾਂਠੀ ਐਂਡੌ ਟੇਢੌ ਜਾਤੁ ॥ Raga Saarang, Kabir, 1, 1:2 (P: 1251). ਉਦਾਹਰਨ: 6. ਕਾਲੂਬਿ ਅਕਲ ਮਨ ਗੋਰ ਨ ਮਾਨੀ॥ ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥ Raga Malaar 1, Vaar 27ਸ, 1, 2:2;3 (P: 1291).
|
SGGS Gurmukhi-English Dictionary |
[P. n.] Mind
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. maund (weight ਮਣ); mind, heart, inner self, spyche; desire, will, intention, inclination.
|
Mahan Kosh Encyclopedia |
ਨਾਮ/n. ਜਾਮਨ. ਮੰਨਤ ਕਰਨ ਵਾਲਾ. ਜਿੰਮੇਵਾਰ. “ਰਿਨੀਲੋਕ ਮਨ ਤੈਂ.” (ਕ੍ਰਿਸਨਾਵ) ਜਾਮਨ ਮਿਲਜਾਣ ਪੁਰ ਕਰਜਾਈ ਪ੍ਰਸੰਨ ਹੁੰਦਾ ਹੈ। 2. ਮਾਨ. ਪ੍ਰਤਿਸ੍ਠਾ. “ਰਾਮ ਨਾਮੁ ਬਿਨੁ ਜੀਵਨੁ ਮਨ ਹੀਨਾ.” (ਬਿਲਾ ਨਾਮਦੇਵ) 3. ਮਣਿ. ਰਤਨ. “ਕੰਚਨ ਸੇ ਤਨ ਮੇ ਮਨ ਕੀ ਮਨ ਤੁੱਲ ਖੁਭਾ ਹੈ.” (ਕ੍ਰਿਸਨਾਵ) 4. ਮਨੁ. ਮਨੁਸ਼੍ਯ. ਮਨੁਜ. “ਸਗਲ ਰੂਪ ਵਰਨ ਮਨ ਮਾਹੀ। ਕਹੁ ਨਾਨਕ ਏਕੋ ਸਾਲਾਹੀ.” (ਗਉ ਅ: ਮਃ ੧) “ਸੁਣਿ ਮਨ! ਮੰਨਿ ਵਸਾਇ ਤੂੰ.” (ਆਸਾ ਅ: ਮਃ ੩) “ਡੋਮ ਚੰਡਾਰ ਮਲੇਛ ਮਨ ਸੋਇ.” (ਬਿਲਾ ਰਵਿਦਾਸ) “ਰੇ ਮਨ ਮੁਗਧ ਅਚੇਤ ਚੰਚਲਚਿਤ.” (ਸੋਰ ਮਃ ੫) 5. ਵ੍ਯ. ਨਾ. ਅਨ. “ਮਨ ਅਸਵਾਰ ਜੈਸੇ ਤੁਰੀ ਸੀਗਾਰੀ.” (ਗਉ ਮਃ ੫) 6. ਸੰ. मन् ਧਾ. ਸਮਝਣਾ, ਵਿਚਾਰਨਾ, ਆਦਰ ਕਰਨਾ, ਅਭਿਮਾਨ ਕਰਨਾ, ਇੱਛਾ ਕਰਨਾ, ਕਬੂਲ ਕਰਨਾ। 7. ਸੰ. मनस्. ਨਾਮ/n. ਦਿਲ. “ਜਿਨਿ ਮਨੁ ਰਾਖਿਆ ਅਗਨੀ ਪਾਇ.” (ਧਨਾ ਮਃ ੧) ਜਿਸ ਨੇ ਗਰਮੀ (ਉਸ਼੍ਨਤਾ) ਪਾਕੇ ਦਿਲ ਨੂੰ ਹਰਕਤ ਕਰਦਾ ਰੱਖਿਆ ਹੈ। 8. ਅੰਤਹਕਰਣ. “ਮਨ ਮੇਰੇ, ਗੁਰ ਕੀ ਮੰਨਿਲੈ ਰਜਾਇ.” (ਸ੍ਰੀ ਮਃ ੩) 9. ਖ਼ਿਆਲ. “ਬੀਸ ਬਿਸਵੇ ਗੁਰ ਕਾ ਮਨ ਮਾਨੈ.” (ਸੁਖਮਨੀ) 10. ਜੀਵਾਤਮਾ. “ਮਨ, ਤੂੰ ਜੋਤਿਸਰੂਪੁ ਹੈਂ, ਅਪਣਾ ਮੂਲੁ ਪਛਾਣੁ.” (ਆਸਾ ਛੰਤ ਮਃ ੩) “ਇਸੁ ਮਨ ਕਉ ਨਹੀ ਆਵਨ ਜਾਨਾ.” (ਗਉ ਕਬੀਰ) 11. ਮਨਨ ਦੀ ਥਾਂ ਭੀ ਮਨ ਸ਼ਬਦ ਆਇਆ ਹੈ. “ਮਨ ਮਹਿ ਮਨੂਆ, ਚਿਤ ਮਹਿ ਚੀਤਾ.” (ਬਸੰ ਅ: ਮਃ ੧) ਮਨਨ ਵਿੱਚ ਮਨ ਅਤੇ ਚਿੰਤਨ ਵਿੱਚ ਚਿੱਤ। 12. ਫ਼ਾ. [من] ਇੱਕ ਤੋਲ, ਜੋ ਦੇਸ਼ ਕਾਲ ਦੇ ਭੇਦ ਨਾਲ ਬਦਲਦਾ ਰਹਿਂਦਾ ਹੈ. ਅਲਾਉੱਦੀਨ ਖ਼ਿਲਜੀ ਵੇਲੇ ੧੨ ਸੇਰ ਕੱਚੇ ਦਾ ਮਨ ਸੀ. ਕਈ ਦੇਸ਼ਾਂ ਵਿੱਚ ਦੋ ਸੇਰ ਦਾ ਭੀ ਮਨ ਹੋਇਆ ਕਰਦਾ ਸੀ. ਕਰਨਲ ਟਾਡ ਨੇ ਚਾਰ ਸੇਰ ਦੇ ਮਨ ਦਾ ਭੀ ਜਿਕਰ ਕੀਤਾ ਹੈ. ਤੁਜ਼ਕ ਜਹਾਂਗੀਰੀ ਵਿੱਚ ਹਿੰਦੋਸਤਾਨੀ ੪ ਮਨ ਦੇ ਬਰੋਬਰ ਇਰਾਕੀ ੪੨ ਮਨ ਲਿਖੇ ਹਨ. ਇਸ ਵੇਲੇ ਜੋ ਮਨ ਪ੍ਰਚਲਿਤ ਹੈ ਉਹ ਚਾਲੀ ਸੇਰ ਦਾ ਹੈ. ਸੇਰ ੮੦ ਤੋਲੇ ਅਥਵਾ- ੧੬ ਛਟਾਂਕ ਦਾ ਹੈ. ਤੋਲਾ ੧੨ ਮਾਸ਼ੇ ਅਥਵਾ- ੧੬ ਰੱਤੀ ਦਾ ਹੈ. “ਮਨ ਦਸ ਨਾਜ, ਟਕਾ ਚਾਰ ਗਾਂਠੀ.” (ਸਾਰ ਕਬੀਰ) ਦੇਖੋ- ਤੋਲ 3। 13. ਪੜਨਾਂਵ/pron. ਮੈਂ. “ਮਨ ਕਮੀਨ ਕਮਤਰੀਨ.” (ਮਃ ੧ ਵਾਰ ਮਲਾ) “ਮਨ ਸਰਨਿ ਤੁਮਾਰੈ ਪਰੀ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|