Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṫ⒤. 1. ਸਮਝ, ਬੁੱਧੀ, ਸਿਆਣਪ, ਅਕਲ। 2. ਮਰਜ਼ੀ, ਸਮਝ। 3. ਮਸਤ। 4. ਬੁੱਧੀ ਨੂੰ, ਮਤ ਨੂੰ। 5. ਧਰਮ ਦਾ ਰਸਤਾ। 6. ਨਿਸ਼ੇਧਾਤਮਕ ਸ਼ਬਦ, ਨਾਹ। 7. ਸਿਖਿਆ। 8. ਮਦ, ਸ਼ਰਾਬ। 9. ਮਤੇ। 10. ਗਿਆਨ। 1. mind, soul. 2. will. 3. intoxicated. 4. intellect. 5. religion. 6. negative word, be not. 7. instruction. 8. intoxicant, wine. 9. may not. 10. knowledge. ਉਦਾਹਰਨਾ: 1. ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇਇਕ ਗੁਰ ਕੀ ਸਿਖ ਸੁਣੀ ॥ Japujee, Guru Nanak Dev, 6:3 (P: 2). ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥ Japujee, Guru Nanak Dev, 36:7 (P: 8). ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥ Raga Saarang 5, 129, 3:2 (P: 1229). 2. ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥ Raga Sireeraag 5, 71, 3:3 (P: 42). ਗੁਰ ਕੀ ਮਤਿ ਜੀਇ ਆਈ ਕਾਰਿ ॥ (ਭਾਵ ਸਿਖਿਆ). Raga Gaurhee 1, Asatpadee 1, 1:4 (P: 220). 3. ਦੂਜੇ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥ Raga Sireeraag 1, Pahray 2, 2:1 (P: 75). 4. ਉਛਲਿਆ ਕਾਮੁ ਕਾਲ ਮਤਿ ਲਾਗੀ ਤਉ ਆਨਿ ਸਕਤਿ ਗਲਿ ਬਾਂਧਿਆ ॥ Raga Sireeraag, Bennee, 1, 2:4 (P: 93). 5. ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥ Raga Gaurhee 5, 82, 1:2 (P: 180). 6. ਹਮਰੈ ਖੋਜਿ ਪਰਹੁ ਮਤਿ ਕੋਈ ॥ Raga Gaurhee, Kabir, 3, 1:2 (P: 324). ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸਹੀ ਹੇਇ ॥ Raga Raamkalee 3, Vaar 18ਸ, 2, 1:1 (P: 955). 7. ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥ Raga Raamkalee 1, Oankaar, 54:1 (P: 938). 8. ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥ Raga Kedaaraa, Kabir, 3, 1:2 (P: 1123). 9. ਮਤਿ ਕੋਊ ਮਾਰੈ ਈਂਟ ਢੇਮ ॥ Raga Basant, Kabir, 1, 4:2 (P: 1196). ਉਦਾਹਰਨ: ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥ Salok, Kabir, 90:2 (P: 1369). 10. ਨਾਉ ਤੇਰਾ ਗਹਣਾ ਮਤਿ ਮਕਸੂਦੁ ॥ Raga Parbhaatee 1, 1, 1:2 (P: 1327).
|
SGGS Gurmukhi-English Dictionary |
1. mind, soul. 2. will. 3. intoxicated. 4. intellect. 5. religion. 6. negative word, be not. 7. instruction. 8. intoxicant, wine. 9. may not. 10. knowledge.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਮੱਤ. ਮਤਵਾਲਾ. “ਮਾਤੰਗ ਮਤਿ ਅਹੰਕਾਰ.” (ਸਾਰ ਮਃ ੫) 2. ਸੰ. ਮਾਤ੍ਰਿ. ਮਾਂ. “ਮਤਿ ਪਿਤ ਭਰਮੈ.” (ਕਲਕੀ) 3. ਸੰ. ਮਮਤ੍ਵ. ਅਹੰਕਾਰ. ਅੰਤਹਕਰਣ ਦਾ ਚੌਥਾ ਭੇਦ. “ਘੜੀਐ ਸੁਰਤਿ ਮਤਿ ਮਨਿ ਬੁਧਿ.” (ਜਪੁ) ਦੇਖੋ- ਅੰਤਹਕਰਣ। 4. ਸੰ. ਮਦ੍ਯ. ਸ਼ਰਾਬ. “ਪੀਵਹੁ ਸੰਤ ਸਦਾ ਮਤਿ ਦੁਰਲਭ.” (ਕੇਦਾ ਕਬੀਰ) 5. ਸੰ. ਮਤਿ. ਬੁੱਧਿ. ਅਕ਼ਲ. “ਮਤਿ ਹੋਦੀ ਹੋਇ ਇਆਣਾ.” (ਸ. ਫਰੀਦ) “ਅਬ ਮੈ ਮਹਾਂ ਸੁੱਧ ਮਤਿ ਕਰਕੈ.” (ਕਲਕੀ) 6. ਗ੍ਯਾਨ। 7. ਇੱਛਾ। 7. ਸਿਮ੍ਰਿਤਿ. ਯਾਦ. ਚੇਤਾ। 8. ਭਕ੍ਤਿ. ਭਗਤਿ। 10. ਪ੍ਰਾਰਥਨਾ. ਅਰਦਾਸ। 11. ਪੂਜਨ। 12. ਧ੍ਯਾਨ। 13. ਨਿਸ਼ਚਾ। 14. ਰਾਇ। 15. ਵ੍ਯ. ਪੰਜਾਬੀ ਵਿੱਚ ਮਤ ਦੀ ਥਾਂ ਭੀ ਮਤਿ ਆਉਂਦਾ ਹੈ. ਮਾ. ਨਾ. ਦੇਖੋ- ਮਤ 1. “ਮਤਿ ਬਸਿ ਪਰਉ ਲੁਹਾਰ ਕੇ.” (ਸ. ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|