Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Maṯ. 1. ਨਿਸ਼ੇਧਾਤਮਕ ਸ਼ਬਦ ਨਾ। 2. ਮਸਤ। 3. ਮਤੇ ਕਿਤੇ ਕਦਾਚਿਤ। 4. ਸਿੱਧਾਂਤ। 5. ਕੁਝ ਪਤਾ ਨਹੀਂ। 6. ਸ਼ਾਇਦ। 1. no, not. 2. intoxicated. 3. lest. 4. teachings, views. 5. know not. 6. may be. 1. ਉਦਾਹਰਨ: ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥ Raga Sireeraag 3, 36, 5:1 (P: 27). 2. ਉਦਾਹਰਨ: ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥ Raga Gaurhee 1, Chhant 1, 1:5 (P: 242). ਉਦਾਹਰਨ: ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥ (ਮਤਾ). Salok Sehaskritee, Gur Arjan Dev, 5:1 (P: 1388). 3. ਉਦਾਹਰਨ: ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥ Raga Aaasaa 4, Chhant 13, 2:1 (P: 447). ਉਦਾਹਰਨ: ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥ Raga Vadhans 4, Vaar 9ਸ, 3, 2:2 (P: 589). 4. ਉਦਾਹਰਨ: ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ Raga Sorath, Kabir, 3, 1:1 (P: 654). 5. ਉਦਾਹਰਨ: ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਯ੍ਯੀ ॥ Raga Dhanaasaree 4, 4, 2:2 (P: 667). 6. ਉਦਾਹਰਨ: ਅਖੀ ਕਾਢਿ ਧਰਤੀ ਚਰਣਾ ਤਲਿ ਸਭ ਧਰਤੀ ਫਿਰ ਮਤ ਪਾਈ ॥ (ਮਤੇ). Raga Soohee 4, Asatpadee 1, 7:1 (P: 757).
|
English Translation |
n.m. opinion, view, personal, judgement, vote;same as ਮੱਤ.
|
Mahan Kosh Encyclopedia |
(ਮਤੁ) ਵ੍ਯ. ਮਾ. ਨਿਸ਼ੇਧ ਬੋਧਕ. “ਮਤ ਭੂਲਹਿ ਰੇ ਮਨ! ਚੇਤ ਹਰੀ.” (ਬਸੰ ਮਃ ੧) 2. ਕ੍ਰਿ. ਵਿ. ਸ਼ਾਯਦ. ਕਦਾਚਿਤ. “ਆਉ ਸਭਾਗੀ ਨੀਦੜੀਏ, ਮਤੁ ਸਹੁ ਦੇਖਾ ਸੋਇ.” (ਵਡ ਮਃ ੧) 3. ਸੰ. मत. ਸਲਾਹ. ਸੰਮਤਿ। 4. ਅਭਿਪ੍ਰਾਯ। 5. ਧਰਮ. “ਭਿੰਨ ਭਿੰਨ ਘਰ ਘਰ ਮਤ ਗਹਿ ਹੈਂ.” (ਕਲਕੀ) 6. ਗ੍ਯਾਨ। 7. ਪੂਜਾ। 8. ਵਿ. ਜਾਣਿਆ ਹੋਇਆ। 9. ਮੰਨਿਆ ਹੋਇਆ। 10. ਪੂਜਿਤ। 11. ਸੰ. ਮੱਤ. ਨਸ਼ੇ ਵਿੱਚ ਮਸ੍ਤ. “ਮਨੁ ਮੈਮਤੁ ਮੈਗਲ ਮਿਕਦਾਰਾ.” (ਧਨਾ ਮਃ ੩) 12. ਸੰ. ਮਾਤਾ. “ਪਿਤਸ ਤੁਯੰ। ਮਤਸ ਤੁਯੰ।” (ਗ੍ਯਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|