Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Macẖẖ(u). 1. ਮਾਤ ਲੋਕ। 2. ਵਿਸ਼ਨੂੰ ਦਾ ਇਕ ਅਵਤਾਰ। 1. neither region. 2. one of the incarnation of hindu diety Vishnu. 1. ਉਦਾਹਰਨ: ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥ Raga Aaasaa 1, Sodar, 1, 1:1 (P: 9). 2. ਉਦਾਹਰਨ: ਆਪੇ ਸੁਰਗ ਮਛੁ ਪਇਆਲਾ ॥ Raga Maaroo 1, Solhaa 2, 5:1 (P: 1021). ਉਦਾਹਰਨ: ਆਪੇ ਮਛੁ ਕਛੁ ਕਰਣੀ ਕਰੁ ਤੇਰਾ ਰੂਪ ਨ ਲਖਣਾ ਜਾਈ ਹੇ ॥ Raga Maaroo 1, Solhaa 1, 6:3 (P: 1020).
|
Mahan Kosh Encyclopedia |
(ਮਛ, ਮਛੀ, ਮਛੁਲੀ, ਮਛਿ) ਸੰ. मत्स्य. ਮਤ੍ਸ੍ਯ. ਨਾਮ/n. ਮੱਛ. ਮਤ੍ਸ੍ਯਾ. ਮੱਛੀ. “ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ, ਮਛ ਪਇਆਲੇ.” (ਜਪੁ) ਸ੍ਵਰਗ ਵਿੱਚ ਅਪਸਰਾ ਅਤੇ ਪਾਤਾਲ ਵਿੱਚ ਮੱਛ ਗਾਵਹਿਂ। 2. ਮਤਸ੍ਯ (ਮੱਛ) ਅਵਤਾਰ. “ਦੈ ਕੋਟਿਕ ਦਛਨਾ ਕ੍ਰੋਰ ਪ੍ਰਦਛਨਾ ਆਨ ਸੁ ਮਛ ਕੇ ਪਾਇ ਪਰੇ.” (ਮੱਛਾਵ) ਦੇਖੋ- ਮਤਸ੍ਯ ਅਵਤਾਰ। 3. ਮਧ੍ਯਲੋਕ (ਮਰਤ੍ਯ ਲੋਕ) ਲਈ ਭੀ ਮਛ ਸ਼ਬਦ ਆਇਆ ਹੈ. “ਨਾ ਤਦ ਸੁਰਗੁ ਮਛੁ ਪਇਆਲਾ.” (ਮਾਰੂ ਸੋਲਹੇ ਮਃ ੧) “ਸੁਰਗਿ ਮਛਿ ਪਇਆਲਿ ਜੀਉ.” (ਸ੍ਰੀ ਮਃ ੫ ਜੋਗੀ ਅੰਦਰਿ) ਸ੍ਵਰਗ ਵਿੱਚ, ਮਰਤ੍ਯਲੋਕ ਵਿੱਚ ਅਤੇ ਪਾਤਾਲ ਵਿੱਚ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|