Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖī. 1. ਵੀ। 2. ਫਿਰ ਵੀ, ਤਾਂ ਵੀ। 3. ਤਾਂ। 4. ਤਾਂ ਤੇ, ਇਸ ਲਈ। 5. ਫਿਰ, ਮੁੜ। 6. ਭਵਿਖਕਾਲ ਬੋਧਕ, ਭਇਆ। 7. ਵੀ। 8. ਅਤੇ। 9. ਜ, ਹੁਣੇ ਵੀ। 1. even, also. 2. even so, still. 3. thus. 4. all the same. 5. but still/again. 6. shall be. 7. as well. 8. and then. 9. if, even now. ਉਦਾਹਰਨਾ: 1. ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥ Japujee, Guru Nanak Dev, 1:2 (P: 1). ਹੈ ਭੀ ਹੋਸੀ ਜਾਇ ਨ ਜਾਸੀ ਸਚਾ ਸਿਰਜਣਹਾਰੋ ॥ Raga Sireeraag 1, 28, 3:2 (P: 24). ਭੀ ਸੋ ਫੋਗੁ ਸਮਾਲੀਐ ਦਿਚੈ ਅਗਿ ਜਾਲਾਇ ॥ Raga Maajh 1, Vaar 11, Salok, 1, 2:4 (P: 143). 2. ਭੀ ਤੇਰੀ ਕੀਮਤਿ ਨ ਪਵੈ ਹਉ ਕੇਵਡੁ ਆਖਾ ਨਾਉ ॥ Raga Sireeraag 1, 2, 1:3 (P: 14). ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥ Raga Sireeraag 1, Asatpadee 11, 1:2 (P: 59). 3. ਨਾਨਕ ਜਿਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥ Raga Sireeraag 1, 18, 5:3 (P: 21). 4. ਭੀ ਕਰਤਾਰਹੁ ਡਰਣਾ ॥ Raga Sireeraag 1, 28, 1:2 (P: 24). 5. ਭੀ ਉਠਿ ਰਚਿ ਓਨੁ ਵਾਦੁ ਸੈ ਵਰ੍ਹਿਆ ਕੀ ਪਿੜ ਬਧੀ ॥ Raga Maajh 1, Vaar 17, 1, 1:6;8 (P: 146). ਉਦਾਹਰਨ: ਭੀ ਸਾਲਾਹਿਹੁ ਸਾਚਾ ਸੋਇ ॥ (ਭਾਵ ਨਿਤ). Raga Sorath 1, 1, 1:1 (P: 595). 6. ਹੇ ਅਪਰੰਪਰ ਹਰਿ ਹਰੇ ਹੈ ਭੀ ਹੋਵਨਹਾਰ ॥ Raga Gaurhee 5, Baavan Akhree, 55:5 (P: 261). 7. ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥ Salok, Farid, 112:1 (P: 1384). 8. ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ Raga Aaasaa 1, Vaar 15, Salok, 1, 2:5 (P: 471). 9. ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣ ॥ Raga Sorath 4, Vaar 11, Salok, 3, 1:5 (P: 646).
|
SGGS Gurmukhi-English Dictionary |
[H. P. indecl.] Also, too, evne
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adv. same as ਵੀ also, too.
|
Mahan Kosh Encyclopedia |
ਵ੍ਯ. ਅਪਿ. ਅਪਰੰਚ. “ਭੀ ਸੋ ਸਤੀਆ ਜਾਣੀਅਨਿ੍ਹ੍ਹ ਸੀਲ ਸੰਤੋਖਿ ਰਹੰਨਿ੍ਹ੍ਹ.” (ਮਃ ੩ ਵਾਰ ਸੂਹੀ) 2. ਨਿਸ਼ਚਯ. ਹੀ. “ਤਾਰੇਦੜੋ ਭੀ ਤਾਰਿ.” (ਮਃ ੫ ਵਾਰ ਮਾਰੂ ੨) ਤਾਰੂ (ਤੈਰਾਕ) ਹੀ ਦੂਜੇ ਨੂੰ ਤਾਰ ਸਕਦਾ ਹੈ। 3. ਯਦਿ. ਜੇ. “ਸਤਿਗੁਰ ਕੈ ਭਾਣੈ ਭੀ ਚਲਹਿ, ਤਾ ਦਰਗਹ ਪਾਵਹਿ ਮਾਣੁ.” (ਮਃ ੩ ਵਾਰ ਸੋਰ) 4. ਤਥਾਪਿ. ਤਾਹਮ. “ਜੇ ਭੁਲੀ ਜੇ ਚੁਕੀ ਸਾਈਂ, ਭੀ ਤਹਿੰਜੀ ਕਾਢੀਆ.” (ਸੂਹੀ ਅ: ਮਃ ੫) 5. ਭੂਤ ਕਾਲ ਬੋਧਕ. ਭਇਆ. ਭਈ. “ਹੇ ਅਪਰੰਪਰ ਹਰਿ ਹਰੇ, ਹਹਿ ਭੀ ਹੋਵਨਹਾਰ.” (ਬਾਵਨ) “ਕਹਿ ਤਥਾਸ੍ਤੁ ਭੀ ਲੋਪ ਚੰਡਿਕਾ.” (ਪਾਰਸਾਵ) 6. ਅਤੇ. ਅਰੁ. “ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ.” (ਵਾਰ ਆਸਾ) 7. ਸੰ. ਭੀ. ਧਾ. ਡਰਨਾ, ਭੈ ਕਰਨਾ। 8. ਨਾਮ/n. ਡਰ. ਭੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|