Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖār. 1. ਪਦਾਰਥ, ਪਦਾਰਥਾਂ ਦਾ ਸਮੂਹ। 2. ਢੇਰ। 3. ਵਜ਼ਨ ਦੀ ਇਕ ਇਕਾਈ, ਵੀਹ ਧੜੀਆਂ ਅੰਨ ਪੰਜ ਮਨ ਕਚੇ ਪੁਰਾਣਾਂ ਅਨੁਸਾਰ ਜੇ ਹਰ ਨਿਯਮ ਦੇ ਇਕ ਇਕ ਪਤੇ ਨੂੰ ਇਕਠਾ ਕੀਤਾ ਜਾਵੇ ਤਾਂ ਉਸ ਦੇ ਵਜ਼ਨ ਨੂੰ ਭਾਰ ਕਿਹਾ ਜਾਂਦਾ ਹੈ। 4. ਬੋਝ, ਵਜ਼ਨ, ਪੰਡ। 5. ਭਾਰਾ, ਬੋਝਲ। 6. ਜੁਮੇਂ, ਨਿਰਭਰ, ਆਧਾਰ। 7. ਮੁਸੀਬਤ, ਅਪਦਾ, ਦੁਖ। 8. ਭਾੜ, ਭੱਠ। 9. ਪਰਵ, ਕਾਂਡ। 10. ਸਮੁਦਾਯ, ਇਕਠ। 1. goods. 2. bundle. 3. unit of weight, according to Puranas if we gather each type of leaf, its load is called 'Bhar'. 4. pack. 5. heavy. 6. responsibility. 7. touble, pain. 8. furnace. 9. parts, chapters. 10. load. ਉਦਾਹਰਨਾ: 1. ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ Japujee, Guru Nanak Dev, 1:3 (P: 1). 2. ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥ Raga Sireeraag 1, Asatpadee 9, 8:1 (P: 59). ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ ॥ Raga Dhanaasaree 5, 42, 1:2 (P: 681). 3. ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ (ਭਾਵ ਸਾਰੀ ਬਨਸਪਤੀ). Raga Maajh 1, Vaar 9ਸ, 1, 2:1 (P: 142). 4. ਇਕਨੀ ਬਧੇ ਭਾਰ ਇਕਨਾ ਤਾਖਤੀ ॥ Raga Maajh 1, Vaar 10:8 (P: 142). ਮੈ ਗੁਣ ਗਲਾ ਕੇ ਸਿਰਿ ਭਾਰ ॥ (ਪੰਡਾਂ). Raga Aaasaa 1, 9, 1:1 (P: 351). 5. ਜਗਨ ਕਰੈ ਬਹੁ ਭਾਰ ਅਫਾਰੀ ॥ Raga Gaurhee 1, Asatpadee 9, 2:2 (P: 224). 6. ਤੀਨਿ ਲੋਕ ਜਾ ਕੈ ਹਹਿ ਭਾਰ ॥ Raga Gaurhee, Kabir, 22, 2:1 (P: 328). 7. ਜਿਹ ਸਿਮਰਨਿ ਨਹੀ ਤੁਝੁ ਭਾਰ ॥ Raga Raamkalee, Kabir, 9, 8:1 (P: 971). 8. ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ ॥ (ਭਠ ਵਾਂਗ). Raga Tukhaaree 1, Baarah Maahaa, 7:2 (P: 1108). 9. ਨਿਸਿ ਦਿਨ ਉਚਰੈ ਭਾਰ ਅਠਾਰ ॥ (ਅਠਾਰ੍ਹਾਂ ਪਰਵਾਂ ਵਾਲਾ ਮਹਾਂ ਭਾਰਤ). Raga Saarang 4, Vaar 1, Salok, 1, 3:2 (P: 1237). 10. ਸਭੇ ਰੁਤੀ ਮਾਹਿ ਸਭਿ ਸਭਿ ਧਰਤੀ ਸਭਿ ਭਾਰ ॥ Raga Saarang 4, Vaar 11, Salok, 1, 1:2 (P: 1241). ਪਾਤਾਲ ਪੁਰੀਆ ਏਕ ਭਾਰ ਹੋਵਹਿ ਲਾਖ ਕਰੋੜਿ ॥ Raga Parbhaatee 1, 2, 2:1 (P: 1328).
|
SGGS Gurmukhi-English Dictionary |
[Sk. n.] Weight
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. weight, load, burden, luggage, cargo; pressure; fig. responsibility, onus, obligation, encumbrance.
|
Mahan Kosh Encyclopedia |
(ਦੇਖੋ- ਭ੍ਰਿ ਧਾ) ਸੰ. ਬੋਝ. ਫ਼ਾ. ਬਾਰ. “ਬੰਨਿ ਭਾਰ ਉਚਾਇਨਿ ਛਟੀਐ.” (ਵਾਰ ਰਾਮ ੩) 2. ਅੱਠ ਹਜ਼ਾਰ ਤੋਲਾ ਪ੍ਰਮਾਣ. “ਏਕ ਏਕ ਸੁਵਰਣ ਕੋ ਦਿਜ ਏਕ ਦੀਜੈ ਭਾਰ.” (ਗ੍ਯਾਨ) “ਜਗਨ ਕਰੈ ਬਹੁ ਭਾਰ ਅਫਾਰੀ.” (ਗਉ ਅ: ਮਃ ੧) 3. ਅੰਨ ਆਦਿ ਵਸਤੂਆਂ ਦਾ ਭਾਰ ਵੀਹ ਧੜੀਆਂ ਦਾ ਮੰਨਿਆ ਹੈ, ਅਰਥਾਤ- ਪੰਜ ਮਣ ਕੱਚਾ. “ਜਉ ਗੁਰਦੇਉ ਅਠਾਰਹ ਭਾਰ.” (ਭੈਰ ਨਾਮਦੇਵ) ਅਠਾਰਹ ਭਾਰ ਵਨਸਪਤਿ ਠਾਕੁਰ ਨੂੰ ਭੇਟਾ ਹੋਗਈ. ਦੇਖੋ- ਅਠਾਰਹਭਾਰ। 4. ਆਧਾਰ. “ਤੀਨਿ ਲੋਕ ਜਾਕੈ ਹਹਿ ਭਾਰ.” (ਗਉ ਕਬੀਰ) 5. ਮਾਨ. ਸਤਕਾਰ. “ਅਸਾਂ ਤੇਰਾ ਭਾਰ ਰਖਿਆ ਹੈ.” (ਜਸਭਾਮ) 6. ਅਹਸਾਨ. ਉਪਕਾਰ ਦਾ ਬੋਝ। 7. ਮੁਸੀਬਤ. “ਜੋ ਤੇਰੀ ਸਰਣਾਗਤਾ, ਤਿਨ ਨਾਹੀ ਭਾਰ.” (ਬਿਲਾ ਰਵਿਦਾਸ) 8. ਕ੍ਰਿ. ਵਿ. ਭਰ. ਮਾਤ੍ਰ. “ਗਛੇਣ ਨੈਣਭਾਰੇਣ.” (ਗਾਥਾ) ਨੇਤ੍ਰ ਦੇ ਫੋਰ ਵਿੱਚ (ਪਲਕ ਭਰ ਮੇਂ) ਸਭ ਥਾਂ ਜਾ ਸਕੇ। 9. ਸਮੁਦਾਯ. ਗਰੋਹ. “ਸਭਿ ਧਰਤੀ ਸਭਿ ਭਾਰ.” (ਮਃ ੧ ਵਾਰ ਸਾਰ) ਪ੍ਰਿਥਿਵੀ ਦੇ ਸਾਰੇ ਪਦਾਰਥ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|