Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖā-ī. 1. ਭਰ, ਭ੍ਰਾਤਾ। 2. ਚੰਗੀ ਲਗੀ, ਭਾਅ ਗਈ। 3. ਹੇ ਭਰਾ, ਹੇ ਭਾਈ!। 1. brother. 2. pleasing. 3. O brother!. ਉਦਾਹਰਨਾ: 1. ਭਾਈ ਰੇ ਸੰਤ ਜਨਾ ਕੀ ਰੇਣੁ ॥ (ਭਰਾਵੋ). Raga Sireeraag 1, 12, 1:1 (P: 18). 2. ਸੋ ਗਿਆਨੁ ਧਿਆਨੁ ਜੋ ਤੁਧੁ ਭਾਈ ॥ Raga Maajh 5, 20, 1:2 (P: 100). ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥ Raga Gaurhee 5, Sukhmanee 20, 8:4 (P: 290). 3. ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ Raga Gaurhee 5, 122, 2:1 (P: 205).
|
SGGS Gurmukhi-English Dictionary |
[1. P. n. 2. v.] 1. (from Sk. Bhrâtrî) brother. 2. (from Sk. Bhāvai) loved, liked
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. brother; an epithet of respect prefixed to names of gentleman, same as-ਸ੍ਰੀ Mr.
|
Mahan Kosh Encyclopedia |
ਪਸੰਦ ਆਈ. ਦੇਖੋ- ਭਾਉਣਾ. “ਸਾਈ ਸੋਹਾਗਣਿ, ਜੋ ਪ੍ਰਭੁ ਭਾਈ.” (ਆਸਾ ਮਃ ੫) “ਸਤਿਗੁਰ ਕੀ ਸੇਵਾ ਭਾਈ.” (ਮਾਰੂ ਸੋਲਹੇ ਮਃ ੪) 2. ਭ੍ਰਾਤਾ. “ਹਰਿਰਸ ਪੀਵਹੁ ਭਾਈ!” (ਸੋਰ ਮਃ ੫) 3. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ. ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। 4. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਅਤੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਕੀਤਨੀਆ ਅਥਵਾ- ਧਰਮਸਾਲੀਆ. ਸਭ ਤੋਂ ਪਹਿਲਾਂ ਭਾਈ ਬੁੱਢਾ ਜੀ ਹਰਿਮੰਦਿਰ ਦੇ ਗਰੰਥੀ ਹੋਏ, ਫੇਰ ਭਾਈ ਮਨੀ ਸਿੰਘ ਜੀ, ਇਸ ਲਈ ਗੁਰੁ ਮੰਦਿਰਾਂ ਨਾਲ ਸੰਬੰਧਿਤ ਲੋਕਾਂ ਦੀ ਖ਼ਾਸ ਪਦਵੀ “ਭਾਈ” ਹੋਗਈ. ਭਾਈ ਮਰਦਾਨੇ ਦੀ ਕ੍ਰਿਪਾ ਨਾਲ ਰਬਾਬੀਆਂ ਨੂੰ ਭੀ ਇਹ ਮਾਨਯੋਗ੍ਯ ਪਦਵੀ ਪ੍ਰਾਪਤ ਹੋਈ। 5. ਸੰ. ਭਵ੍ਯ. ਪਿਆਰਾ. “ਰਾਖਿਲੈਹੁ ਭਾਈ ਮੇਰੇ ਕਉ.” (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|