Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖagṯā. 1. ਭਗਤ ਜਨਾਂ/ਭਗਤੀ ਕਰਨ ਵਾਲਿਆਂ ਦੇ। 2. ਭਗਤ (ਹੈ)। 3. ਭਗਤ ਜਨਾਂ, ਭਗਤੀ ਕਰਨ ਵਾਲਿਆਂ। 1. devotees. 2. saint. 3. faithful, devotee. ਉਦਾਹਰਨਾ: 1. ਨਾਨਕ ਭਗਤਾ ਸਦਾ ਵਿਗਾਸੁ ॥ Japujee, Guru Nanak Dev, 8:5 (P: 2). ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥ (ਭਗਤਾਂ ਨੂੰ). Raga Sireeraag 4, Vaar 17:5 (P: 90). 2. ਜਿਸੁ ਮੇਲੇ ਸੋ ਭਗਤਾ ॥ Raga Sireeraag 5, Asatpadee 27, 2:3 (P: 71). ਆਪੇ ਭਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥ Raga Goojree 5, 11, 2:1 (P: 498). 3. ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ Raga Maajh 1, Vaar 16:1 (P: 145).
|
Mahan Kosh Encyclopedia |
ਭਗਤਲੋਕ. ਭਗਤਜਨ. “ਆਪੇ ਭਗਤਾ, ਆਪਿ ਸੁਆਮੀ.” (ਗੂਜ ਮਃ ੫) 2. ਓਹਰੀ ਗੋਤ ਦਾ ਖਤ੍ਰੀ, ਜੋ ਸਤਿਗੁਰੂ ਨਾਨਕਦੇਵ ਦਾ ਸਿੱਖ ਹੋਇਆ। 3. ਭਾਈ ਬਹਿਲੋਵੰਸ਼ੀ ਭਗਤਾ, ਜਿਸ ਨੇ ਮਾਲਵੇ ਵਿੱਚ ਭਗਤਾ ਪਿੰਡ ਵਸਾਇਆ ਹੈ, ਜੋ ਰਾਜ ਫਰੀਦਕੋਟ ਦੇ ਥਾਣਾ ਕੋਟਕਪੂਰਾ ਵਿੱਚ ਹੈ ਅਰ ਰੇਲਵੇ ਸਟੇਸ਼ਨ ਜੈਤੋਂ ਤੋਂ ੧੬ ਮੀਲ ਪੂਰਵ ਹੈ, ਰਾਮਪੁਰਾਫੂਲ ਤੋਂ ੧੨ ਮੀਲ ਉੱਤਰ ਪੱਛਮ ਹੈ. ਇੱਥੇ ਗੁਰੂ ਗੋਬਿੰਦ ਸਿੰਘ ਜੀ ਤਿੰਨ ਦਿਨ ਠਹਿਰੇ ਸਨ. ਉਸ ਵੇਲੇ ਭਗਤੇ ਤੇ ਪੰਜ ਪੁਤ੍ਰ (ਗੁਰਦਾਸ, ਤਾਰਾ, ਭਾਰਾ, ਮੋਹਰਾ, ਬਖਤਾ) ਸਨ, ਜਿਨ੍ਹਾਂ ਨੇ ਦਸ਼ਮੇਸ਼ ਦੀ ਪ੍ਰੇਮਭਾਵ ਨਾਲ ਸੇਵਾ ਕੀਤੀ. ਇੱਥੇ ਛੀਵੇਂ ਸਤਿਗੁਰੂ ਜੀ ਭੀ ਪਧਾਰੇ ਸਨ. ਪਿੰਡ ਦੀ ਆਬਾਦੀ ਅੰਦਰ ਗੁਰਦ੍ਵਾਰਾ ਹੈ. ਪਾਸ ਹੀ ਭਾਈਭਗਤੇ ਦਾ ਲਾਇਆ ਖੂਹ ਹੈ. ਰਿਆਸਤ ਫਰੀਦਕੋਟ ਵੱਲੋਂ ੮੮ ਘੁਮਾਉਂ ਜ਼ਮੀਨ ਗੁਰਦ੍ਵਾਰੇ ਦੇ ਨਾਮ ਹੈ. ਪੁਜਾਰੀ ਸਿੰਘ ਹੈ. ਮਾਘੀ ਨੂੰ ਮੇਲਾ ਹੁੰਦਾ ਹੈ। 4. ਬੁਰਹਾਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰੇਮੀ ਸਿੱਖ। 5. ਦੇਖੋ- ਭਗਤੂ ਭਾਈ। 6. ਭਾਈ ਫੇਰੂ ਸੱਚੀ ਦਾੜ੍ਹੀ ਵਾਲੇ ਦਾ ਇੱਕ ਪੋਤਾ ਚੇਲਾ, ਜੋ ਵਡੀ ਕਰਨੀ ਵਾਲਾ ਸਾਧੂ ਹੋਇਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|