Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bīchār. 1. ਵਿਚਾਰ, ਮਤ, ਖਿਆਲ। 2. ਵਿਚਾਰ ਕਰ, ਚਿੰਤਨ ਕਰ। 3. ਵਿਚਾਰ, ਸੋਚ, ਚਿੰਤਨ। 4. ਨਿਰਣਯ, ਲਛਣ (ਮਹਾਨਕੋਸ਼)। 5. ਮਿਸਾਲ, ਉਦਾਹਰਣ ਭਾਵ ਵਾਂਗ, ਤਰ੍ਹਾਂ (ਮਹਾਨਕੋਸ਼)। 1. contemplator. 2. reflect, ponder. 3. ponder, reflect. 4. view. 5. like, akin to. 1. ਉਦਾਹਰਨ: ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥ Raga Sireeraag 1, Asatpadee 14, 5:1 (P: 62). ਉਦਾਹਰਨ: ਸਰਬੇ ਜਾਚਿਕ ਤੂੰ ਪ੍ਰਭ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥ (ਵਿਚਾਰ ਅਨੁਸਾਰ). Raga Goojree 1, Asatpadee 2, 4:2 (P: 504). 2. ਉਦਾਹਰਨ: ਪਾਰਬ੍ਰਹਮ ਗੁਣ ਅਗਮ ਬੀਚਾਰ ॥ Raga Gaurhee 5, 171, 2:8 (P: 200). ਉਦਾਹਰਨ: ਸੁੰਨਿ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥ (ਵਿਚਾਰ ਕਰ). 3. ਉਦਾਹਰਨ: ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥ (ਭਾਵ ਕੋਈ ਉਜ਼ਰ/ਇਤਰਾਜ਼ ਨਹੀਂ). Raga Gaurhee, Kabir, 69, 1:1 (P: 338). 4. ਉਦਾਹਰਨ: ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥ Raga Bilaaval 4, Vaar 7ਸ, 3, 3:7 (P: 852). 5. ਉਦਾਹਰਨ: ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ ॥ Sava-eeay of Guru Angad Dev, 3:3 (P: 1391).
|
SGGS Gurmukhi-English Dictionary |
[n.] (from Sk. Vicāra) idea, notion, thought, opinion, judgement
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬੀਚਾਰੁ) ਦੇਖੋ- ਬਿਚਾਰ। 2. ਫੈਸਲਾ. “ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ.” (ਸ੍ਰੀ ਮਃ ੧) 3. ਨਿਰਣਯ. ਲਕ੍ਸ਼ਣ. “ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ.” (ਮਃ ੩ ਵਾਰ ਬਿਲਾ) 4. ਦੇਖੋ- ਬੀਚਾਰੁ। 5. ਮਿਸਾਲ. ਉਦਾਹਰਣ. “ਰਹਹਿ ਜਗਤ੍ਰ ਜਲ ਪਦਮ ਬੀਚਾਰ.” (ਸਵੈਯੇ ਮਃ ੨ ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|