Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baraṯ. ਵਰਤ, ਬਿਨਾ ਅਹਾਰ ਰਹਿਣ ਦਾ ਨਿਯਮ। fasting. ਉਦਾਹਰਨ: ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਕਿਆ ॥ Raga Gaurhee 5, 164, 1:2 (P: 216). ਉਦਾਹਰਨ: ਦਿਨਸੁ ਰੈਣਿ ਬਰਤ ਅਰੁ ਭੇਦਾ ॥ (ਵਰਤ ਭਾਵ ਬਝਵੇਂ ਨਿਯਮ). Raga Gaurhee 5, Asatpadee 4, 3:3 (P: 237).
|
SGGS Gurmukhi-English Dictionary |
[Var.] From Baratu
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਵਰਤ.
|
Mahan Kosh Encyclopedia |
ਬਲਤ. ਬਲਦਾ. ਮਚਦਾ. “ਬਰਤ ਚਿਤਾ ਭੀਤਰ ਲੇ ਡਾਰੈਂ.” (ਚਰਿਤ੍ਰ ੧੮੪) 2. ਵਰਦਾ. ਵਿਵਾਹ ਕਰਤ. “ਏਕ ਪੁਰਖ ਤਬ ਤਾਂਹਿ ਬਰਤ ਭ੍ਯੋ.” (ਚਰਿਤ੍ਰ ੨੫੫) ਵਿਆਹ ਕਰਦਾ ਭਇਆ। 3. ਸੰ. ਵ੍ਰਤ. ਨਾਮ/n. ਉਪਵਾਸ. ਬਿਨਾ ਅਹਾਰ ਰਹਿਣ ਦਾ ਨਿਯਮ. “ਬਰਤ ਨੇਮ ਸੰਜਮ ਮਹਿ ਰਹਿਤਾ.” (ਗਉ ਮਃ ੫) 4. ਸੰ. ਵ੍ਰਿੱਤ- वृत्त. ਵਰਤੁਲ. ਗੋਲ. ਭਾਵ- ਬ੍ਰਹਮਾਂਡ. “ਦਿਨਸੁ ਰੈਣਿ ਬਰਤ ਅਰੁ ਭੇਦਾ.” (ਗਉ ਅ: ਮਃ ੫) 5. ਸੰ. ਵਰਤ੍ਰ. ਰੱਸਾ. ਲੱਜ. “ਤਹਿ ਕੋ ਬਰਤ ਪਾਇ ਲਟਕਾਵਾ.” (ਗੁਪ੍ਰਸੂ) ਦੇਖੋ- ਬਰਤ ਬਰਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|