Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Banaaras. ਵਾਰਾਨਸੀ, ਵਰਣਾ ਤੇ ਅਸਿ ਨਦੀਆਂ ਵਿਚ ਵਸਿਆ ਸ਼ਹਿਰ, ਹਿੰਦੂਆਂ ਦਾ ਇਕ ਤੀਰਥ ਸਥਾਨ। one of the places of pilgrimage of hindus habitated between the river Varna and Asi. ਉਦਾਹਰਨ: ਤਜੀਲੇ ਬਨਾਰਸ ਮਤਿ ਭਈ ਥੋਰੀ ॥ Raga Gaurhee, Kabir, 15, 1:2 (P: 326).
|
| SGGS Gurmukhi-English Dictionary |
one of the places of pilgrimage of Hindus living between the river Varna and Asi.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਬਨਾਰਸਿ) ਸੰ. ਵਾਰਾਣਸੀ. ਵਰਣਾ ਅਤੇ ਅਸਿ ਨਦੀਆਂ ਪੁਰ ਆਬਾਦ ਸ਼ਹਿਰ, ਜੋ ਹਿੰਦੂਆਂ ਦਾ ਪ੍ਰਧਾਨ ਤੀਰਥ ਹੈ.{1475} ਕਾਸ਼ੀ. ਕਿਤਨੇ ਵਿਦ੍ਵਾਨ ਅਰਥ ਕਰਦੇ ਹਨ- ਵਰ-ਅਨਸ੍ (ਜਲ). ਪਵਿਤ੍ਰ ਜਲਵਾਲੀ ਪੁਰੀ. “ਬਨਾਰਸਿ ਅਸਿ ਬਸਤਾ.” (ਗੌਂਡ ਨਾਮਦੇਵ) ਦੇਖੋ- ਕਾਸ਼ੀ। 2. ਵ੍ਰਿਜ ਭੂਮਿ ਦਾ ਬਰਸਾਨਾ ਗ੍ਰਾਮ. “ਆਸ ਪਾਸ ਘਨ ਤੁਰਸੀ ਕਾ ਬਿਰਵਾ, ਮਾਝ ਬਨਾਰਸਿ ਗਾਊ ਰੇ.” (ਗਉ ਕਬੀਰ) ਇਸ ਸ਼ਬਦ ਵਿੱਚ ਜਿਗ੍ਯਾਸੂ ਗੋਪੀ ਹੈ, ਕਰਤਾਰ ਕ੍ਰਿਸ਼ਨ ਹੈ, ਬਰਸਾਨਾ ਅੰਤਹਕਰਣ ਅਤੇ ਬ੍ਰਿੰਦਾਬਨ ਸ਼ਰੀਰ ਹੈ। 3. ਦੇਖੋ- ਰਾਸਿ ਗਾਊ. Footnotes: {1475} असिश्च वरणा यत्र क्षेत्ररक्षा कृतौ कृते। वाराणसीति विरव्याता तदारभ्य महा मुने॥ (ਕਾਸ਼ੀਖੰਡ).
Mahan Kosh data provided by Bhai Baljinder Singh (RaraSahib Wale);
See https://www.ik13.com
|
|