Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pūre. 1. ਪੂਰੀ ਕਰੋ। 2. ਪੂਰਨ, ਕਾਮਲ। 3. ਪੂਰਨ ਭਾਵ ਸ਼੍ਰੇਸ਼ਟ। 4. ਭਾਵ ਪੂਰਾ ਪ੍ਰਭੂ। 5. ਵਜਾਏ (ਤਾਲ ਪੂਰੇ-ਸੰਗੀਤ ਦੀ ਲੈ ਅਨੁਸਾਰ ਤਾਲੀ ਵਜਾਉਣੀ ਅਥਵਾ ਨਚਨਾ)। 6. ਭਾਵ ਪੂਰਾ ਗੁਰੂ। 7. ਭਰੇ, ਭਰਪੂਰ ਕਰੇ। 8. ਭਾਵ ਮੁਕਨ ਤੇ। 1. fulfill. 2. perfect. 3. supreme. 4. perfect Lord. 5. plays upon, beat. 6. viz., perfect Guru. 7. fill. 8. complete, near the end. ਉਦਾਹਰਨਾ: 1. ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ Raga Gaurhee 5, Sohlay, 5, 4:1 (P: 13). ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥ (ਪੂਰੇ ਹੁੰਦੇ ਹਨ, ਸਫਲ ਹੁੰਦੇ ਹਨ). Raga Maajh 5, Asatpadee 39, 3:1 (P: 133). ਪ੍ਰਭ ਕੈ ਸਿਮਰਨਿ ਕਾਰਜ ਪੂਰੇ ॥ Raga Gaurhee 5, Sukhmanee 1, 7:1 (P: 263). 2. ਜਿਨੀ ਸਚੁ ਵਣੰਜਿਆਗੁਰ ਪੂਰੇ ਸਾਬਾਸਿ ॥ Raga Sireeraag 1, 11, 4:2 (P: 18). 3. ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥ Raga Sireeraag 5, 80, 1:1 (P: 45). 4. ਦੀਦਾਰੁ ਪੂਰੇ ਪਾਇਸਾ ॥ Raga Sireeraag 4, Vaar 2, Salok, 1, 2:2 (P: 83). ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥ Raga Gaurhee 5, Sukhmanee 24 Salok:2 (P: 295). 5. ਬਹੁ ਤਾਲ ਪੂਰੇ ਵਾਜੇ ਵਜਾਏ ॥ Raga Maajh 3, Asatpadee 21, 6:1 (P: 122). ਪੂਰੇ ਤਾਲ ਜਾਣੈ ਸਾਲਾਹ ॥ Raga Aaasaa 1, 6, 1:1 (P: 350). ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥ Raga Saarang 5, 69, 2:2 (P: 1218). 6. ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥ Raga Raamkalee 3, Asatpadee 5, 1:2 (P: 912). 7. ਨਉ ਸਰ ਸੁਭਰ ਦਸਵੈ ਪੂਰੇ ॥ Raga Raamkalee, Guru Nanak Dev, Sidh-Gosat, 53:1 (P: 943). 8. ਅਨਿਕ ਜਤਨ ਕਰਿ ਇਹੁਤਨੁ ਰਾਖਹੁ ਰਹੈ ਅਵਸਥਾ ਪੂਰੇ ॥ (ਅਵਸਥਾ ਪੂਰੀ ਹੈ ਭਾਵ ਮੁਕਨ ਤੇ). Raga Kedaaraa, Kabir, 4, 2:2 (P: 1124).
|
|