Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pūran. 1. ਪੂਰੇ, ਸੰਪੂਰਨ, ਮੁਕੰਮਲ। 2. ਭਾਵ ਸਫਲ। 3. ਪੂਰੀ ਕਰ। 4. ਭਾਵ ਚੰਗੇ। 5. ਭਾਵ ਪੂਰਨ ਪ੍ਰਭੂ। 6. ਭਰਿਆ ਭਰਪੂਰ ਭਾਵ ਵਿਆਪਕ। 7. ਪੂਰੀ ਭਾਵ ਰਝ ਕੇ। 8. ਭਾਵ ਪੂਰੀ ਤਰਾਂ ਭਰਪੂਰ ਕਰਦਾ ਹੈ ਅਰਥਾਤ ਰਜਾਂਦਾ ਹੈ। 1. complete, adjusted, perfect. 2. fruitful, successful. 3. fulfil; realized. 4. good. 5. perfect Lord. 6. all pervading. 7. fully satiated. 8. perfect, full. 1. ਉਦਾਹਰਨ: ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥ Raga Sireeraag 5, 81, 3:2 (P: 46). ਉਦਾਹਰਨ: ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥ Raga Sireeraag 5, 83, 3:3 (P: 47). ਉਦਾਹਰਨ: ਪਾਲਹਿ ਅਕਿਰਤਘਨਾ ਪੂਰਨ ਦ੍ਰਿਸ਼ਟਿ ਤੇਰੀ ਰਾਮ ॥ (ਮੁਕੰਮਲ ਭਾਵ ਵੈਰ ਵਿਰੋਧ ਮੇਰ ਤੇਰ ਤੋਂ). Raga Bihaagarhaa 5, Chhant 8, 3:2 (P: 547). ਉਦਾਹਰਨ: ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ ਪੈਜ ਸਵਾਰੀ ॥ (ਪੂਰੀ ਤਰਾਂ). Raga Sorath 5, 24, 3:2 (P: 615). 2. ਉਦਾਹਰਨ: ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥ Raga Sireeraag 5, 99, 1:2 (P: 52). ਉਦਾਹਰਨ: ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥ (ਸਫਲ ਹੋਈ). Raga Maajh 5, 39, 2:3 (P: 106). 3. ਉਦਾਹਰਨ: ਹਰਿ ਲੋਚਾ ਪੂਰਨ ਮੇਰੀਆ ॥ Raga Sireeraag 5, Asatpadee 29, 15:2 (P: 74). ਉਦਾਹਰਨ: ਭਰਤਾ ਚਿਤਵਤ ਪੂਰਨ ਆਸਾ ॥ (ਪੂਰੀ ਹੁੰਦੀ ਹੈ). Raga Maajh 5, 21, 3:2 (P: 100). 4. ਉਦਾਹਰਨ: ਕਹੁ ਨਾਨਕ ਜਾ ਕੇ ਪੂਰਨ ਭਾਗ ॥ Raga Gaurhee 5, 159, 4:1 (P: 198). 5. ਉਦਾਹਰਨ: ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥ Raga Gaurhee 5, 120, 1:2 (P: 204). 6. ਉਦਾਹਰਨ: ਪੂਰਨ ਸਭਨੀ ਜਾਈ ਜੀਉ ॥ Raga Gaurhee 5, 166, 1:4 (P: 216). ਉਦਾਹਰਨ: ਜੀਅਨ ਕਾ ਦਾਤਾ ਪੂਰਨ ਸਭ ਠਾਇ ॥ Raga Dhanaasaree 5, 24, 2:1 (P: 677). 7. ਉਦਾਹਰਨ: ਭੋਜਨ ਪੂਰਨ ਰਹੇ ਅਘਾਈ ॥ Raga Aaasaa 5, 79, 1:2 (P: 390). 8. ਉਦਾਹਰਨ: ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥ Raga Aaasaa ਧਨਾ, 3, 3:2 (P: 488). ਉਦਾਹਰਨ: ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥ (ਭਰਪੂਰ ਹਨ). Raga Sorath 5, 7, 3:1 (P: 610). ਉਦਾਹਰਨ: ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥ Raga Jaitsaree 5, 11, 1:2 (P: 702).
|
SGGS Gurmukhi-English Dictionary |
[P. adj.] (from Sk. Pūrana) full, perfect
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. name of a hero of Punjabi folklore. (2) adj. full, complete, entire, whole; accomplished, consummate, perfect.
|
Mahan Kosh Encyclopedia |
ਦੇਖੋ- ਪੂਰਣ. “ਪੂਰਨ ਆਸ ਕਰੀ ਖਿਨ ਭੀਤਰਿ.” (ਮਾਝ ਮਃ ੫) 2. ਨਾਮ/n. ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸ਼ੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|