Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Purakẖ(u). 1. ਜੋ ਹਰ ਸਰੀਰ ਵਿਚ ਵਿਆਪਕ ਹੈ, ਪਰਮਾਤਮਾ। 2. ਸਮਰਥ। 3. ਮਹਾ ਪੁਰਖ, ਸ਼੍ਰੇਸ਼ਟ ਪੁਰਖ। 4. ਪਤੀ। 5. ਵਿਅਕਤੀ, ਜਨ, ਪੁਰਸ਼, ਮਨੁੱਖ। 6. ਮਰਦ, ਸੂਰਮਾ, ਬਹਾਦਰ। 7. ਆਦਮੀ, ਇਸਤ੍ਰੀ ਦੇ ਉਲਟ ਮਰਦ। 8. ਜੀਵਾਤਮਾ (ਮਹਾਨਕੋਸ਼); ਪ੍ਰਭੂ। 1. who is present in every body; the Lord. 2. potent, powerful, competent. 3. divine True Guru. 4. husband, Lord. 5. man, person, Lord. 6. man, omnipotent. 7. husband. 8. The Lord. ਉਦਾਹਰਨਾ: 1. ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ Raga Aaasaa 4, So-Purakh, 1, 1:1 (P: 10). ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥ (ਹਰਿ, ਪ੍ਰਭੂ). Raga Goojree 5, Vaar 1:1 (P: 518). 2. ਜਿਸੁ ਸਤਿਗੁਰੂ ਪੁਰਖੁ ਨ ਭੇਟਿਓ ਸੁ ਭਉ ਜਲਿ ਪਚੈ ਪਚਾਇ ॥ Raga Sireeraag 1, 22, 3:2 (P: 22). 3. ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅੰਹਕਾਰਿ ॥ Raga Sireeraag 3, 53, 1:2 (P: 34). 4. ਹਰਿ ਸੰਤ ਜਨਾ ਮਿਲਿ ਕਾਰਜੁ ਸੋਹਿਆ ਵਰੁ ਪਾਇਆ ਪੁਰਖੁ ਅਨੰਦੀ ॥ Raga Sireeraag 4, Chhant 1, 3:5 (P: 78). ਕਿਸੁ ਤੂੰ ਪੁਰਖੁ ਜੋਰੂ ਕਉਣ ਕਹੀਐ ਸਰਬ ਨਿਰੰਤਰ ਰਵਿ ਰਹਿਆ ॥ Raga Aaasaa 1, 7, 2:2 (P: 350). 5. ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁ ਜਾਨੁ ॥ Raga Maajh 5, Baarah Maahaa, 12:7 (P: 136). ਉਦਾਹਰਨ: ਸੋਈ ਪੁਰਖੁ ਜਪੈ ਭਗਵਾਨ ॥ Raga Gaurhee 5, 97, 4:2 (P: 185). ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥ (ਹਸਤੀ). Raga Gaurhee 5, 117, 4:1 (P: 189). 6. ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥ Raga Gaurhee 4, Vaar 17:2 (P: 310). 7. ਕਉਨ ਕੋ ਪੁਰਖੁ ਕਉਨ ਕੀ ਨਾਰੀ ॥ Raga Gaurhee, Kabir, Asatpadee 39, 2:1 (P: 331). 8. ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥ Raga Sorath 4, 7, 4:1 (P: 607).
|
Mahan Kosh Encyclopedia |
ਸੰ. ਪੁਰੁਸ਼. {ਸੰਗ੍ਯਾ}. ਮਨੁੱਖ. ਆਦਮੀ, ਜੋ ਪੁਰ ਵਿੱਚ ਸੌਂਦਾ (ਨਿਵਾਸ ਕਰਦਾ) ਹੈ". ਨਾਰੀ ਤੇ ਜੋ ਪੁਰਖੁ ਕਰਾਵੈ, ਪੁਰਖਨ ਤੇ ਜੋ ਨਾਰੀ"". (ਸਾਰ ਕਬੀਰ)। (2) ਪਤਿ. ਭਰਤਾ. ""ਜਿਉ ਪੁਰਖੈ ਘਰਿ ਭਗਤੀ ਨਾਰਿ ਹੈ"". (ਸਵਾ ਮਃ ੩)। (3) ਪੂਰਣਰੂਪ ਕਰਤਾਰ. ਸਰਵਵ੍ਯਾਪੀ ਪਾਰਬ੍ਰਹਮ. ""ਸਤਿ ਨਾਮੁ ਕਰਤਾ ਪੁਰਖੁ"". (ਜਪੁ)। (4) ਜੀਵਾਤਮਾ. ""ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ"". (ਸੋਰ ਮਃ ੪)। (5) ਸੂਰਜ। (6) ਪਾਰਾ। (7) ਨਰ. ਪੁਰੁਸ਼ਤ਼ ਦੇ ਲੱਛਣਾਂ ਵਾਲਾ. ""ਬਿਨੁ ਪਿਰ ਪੁਰਖੁ ਨ ਜਾਣਈ"". (ਸ੍ਰੀ ਅਃ ਮਃ ੧)। (8) ਸਾਂਖ੍ਯਮਤ ਅਨੁਸਾਰ ਪ੍ਰਕ੍ਰਿਤਿ ਤੋਂ ਭਿੰਨ ਇੱਕ ਪਦਾਰਥ, ਜੋ ਇੱਕ ਰਸ ਰਹਿਣ ਵਾਲਾ, ਅਕਰਤਾ ਅਤੇ ਅਸੰਗ ਹੈ। (9) ਰਿਗਵੇਦ ਅਨੁਸਾਰ ਈਸ਼੍ਵਰ, ਜੋ ਜਗਤ ਰਚਨਾ ਕਰਦਾ ਹੈ. ਰਿਗਵੇਦ ਦੇ 'ਪੁਰੁਸ਼ਸੂਕ੍ਤ' ਵਿੱਚ ਲਿਖਿਆ ਹੈ ਕਿ ਇਸ ਦੇ ੧੦੦੦ ਸਿਰ, ੧੦੦੦ ਅੱਖਾਂ ਅਤੇ ੧੦੦੦ ਪੈਰ ਹਨ. ਸਾਰੀ ਪ੍ਰਿਥਿਵੀ ਦੇ ਚੁਫੇਰੇ ਲਪੇਟਣ ਪੁਰ ਇਹ ੧੦. ਉਂਗਲ ਵਧ ਰਿਹਾ ਸੀ. ਇਸ ਸਾਰੀ ਪ੍ਰਿਥਿਵੀ ਤੇ ਜੋ ਕੁਝ ਹੋ ਚੁੱਕਾ ਹੈ ਅਤੇ ਜੋ ਕੁਛ ਅੱਗੋਂ ਹੋਵੇਗਾ, ਉਹ ਸਭ ਪੁਰਖੁ ਹੀ ਹੈ. ਸਾਰੀ ਉਤਪੱਤੀ ਇਸ ਦਾ ਭਾਗ ਹੈ, ਅਤੇ ਇਸ ਦਾ ਭਾਗ ਉਹ ਚੀਜਾਂ ਹਨ, ਜੇਹੜੀਆਂ ਕਿ ਆਕਾਸ਼ ਵਿੱਚ ਹਨ ਅਤੇ ਅਮਰ ਹਨ. ਜਦ ਇਹ ਪੁਰਖ ਖੜਾ ਹੋਇਆ ਤਾਂ ਏਸ ਦਾ ਭਾਗ ਆਕਾਸ਼ ਤੋਂ ਭੀ ਉੱਪਰ ਲੰਘ ਗਿਆ, ਜਦ ਦੇਵਤਿਆਂ ਨੇ ""ਪੁਰਸ਼ ਯਗ੍ਯ"" ਕੀਤਾ ਤਦ ਬਸੰਤ ਰੁੱਤ ਦਾ ਘੀ, ਗ੍ਰੀਖਮ ਦੀਆਂ ਲੱਕੜਾਂ ਹੋਈਆਂ ਅਤੇ ਸ਼ਿਸ਼ਿਰ ਦਾ ਹਵਨ ਕੀਤਾ ਤਾਂ ਇਹ ਯਗ੍ਯ ਵਿੱਚੋਂ ਵੇਦ ਅਤੇ ਪਸ਼ੁ ਪੰਛੀ ਉਪਜੇ, ਜਦ ਦੇਵਤਿਆਂ ਨੇ ਪੁਰੁਸ ਦੀ ਵੰਡ ਕੀਤੀ ਤਾਂ ਇਸ ਦਾ ਮੁਖ ਬ੍ਰਾਹਮਣ, ਭੁਜਾ ਛਤ੍ਰੀ, ਪੱਟ ਵੈਸ਼੍ਯ ਅਤੇ ਪੈਰ ਸ਼ੂਦ੍ਰ ਬਣੇ. ਇਸ ਦੇ ਮਨ ਵਿੱਚੋਂ ਪ੍ਰਾਤਹਕਾਲ ਦਾ ਸਮਾਂ, ਅੱਖਾਂ ਵਿੱਚੋਂ ਸੂਰਜ, ਮੂੰਹ ਵਿੱਚੋਂ ਇੰਦ੍ਰ ਅਤੇ ਅਗਨਿ, ਸ੍ਵਾਸ ਵਿੱਚੋਂ ਵਾਯੂ, ਸਿਰ ਵਿੱਚੋਂ ਆਕਾਸ਼, ਪੈਰਾਂ ਵਿੱਚੋਂ ਧਰਤੀ ਅਤੇ ਕੰਨਾਂ ਵਿੱਚੋਂ ਚਾਰ ਦਿਸ਼ਾ ਪ੍ਰਗਟ ਹੋਈਆਂ. ""ਜਹ ਨਿਰਮਲ ਪੁਰਖੁ ਪੁਰਖਪਤਿ ਹੋਤਾ"". (ਸੁਖਮਨੀ)। (10) ਵ੍ਯਾਕਰਣ ਅਨੁਸਾਰ ਉੱਤਮ ਮਧ੍ਯਮ ਅਤੇ ਅਨ੍ਯਪੁਰਖ. Person ਜੈਸੇ- ""ਮੈ ਤੈਨੂ ਅਨੇਕ ਵਾਰ ਸਮਝਾਇਆ ਹੈ ਕਿ ਤੂੰ ਕਦੇ ਉਸ ਦੀ ਸੰਗਤਿ ਨਾ ਕਰੀਂ"" ਇਸ ਵਾਕ ਵਿੱਚ ਮੈਂ ਉੱਤਮ ਪੁਰਖੁ, first person ਹੈ, ਤੂੰ ਮੱਧਮ ਪੁਰਖ seconz person ਹੈ, ਉਹ ਅਨ੍ਯਪੁਰਖ third person ਹੈ." Footnotes:
Mahan Kosh data provided by Bhai Baljinder Singh (RaraSahib Wale);
See https://www.ik13.com
|
|