Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pāl(i). 1. ਕੰਧ, ਪਰਦਾ। 2. ਬੰਨ੍ਹ, ਬੰਧ। 3. ਪਾਲਣਾ ਕਰਕੇ। 4. ਕੰਢਿਆ ਤੱਕ, ਵਟਾਂ ਤੱਕ। 1. screen, curtain. 2. fence, barrier. 3. nurture. 4. to brim, raised bank. 1. ਉਦਾਹਰਨ: ਕਿਵ ਸਚਿਆਰਾ ਹੋਈਐ ਕਿਵ ਕੂੜੈ ਤੂਟੈ ਪਾਲਿ ॥ Japujee, Guru ʼnanak Dev, 1:7 (P: 1). 2. ਉਦਾਹਰਨ: ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥ Raga Aaasaa, Kabir, 15, 2:1 (P: 479). 3. ਉਦਾਹਰਨ: ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥ Raga Bihaagarhaa 4, Vaar 14, Salok, 5, 2:2 (P: 554). 4. ਉਦਾਹਰਨ: ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥ Salok, Kabir, 170:1 (P: 1373). ਉਦਾਹਰਨ: ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥ (ਵੱਟ ਸਚ ਦੀ ਹੈ). Salok 1, 8:4 (P: 1411).
|
SGGS Gurmukhi-English Dictionary |
[Var.] From Pâla
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਪਾਲਨ ਕਰਕੇ. ਪਾਲਕੇ. “ਸੋ ਪ੍ਰਭੁ ਸਿਮਰੀਐ ਇਸੁ ਦੇਹੀ ਕਉ ਪਾਲਿ.” (ਮਃ ੫ ਵਾਰ ਬਿਹਾ) 2. ਸੰ. ਨਾਮ/n. ਪੰਕ੍ਤਿ. ਕਤਾਰ। 3. ਵੱਟ. ਬੰਧ “ਸੂਕੇ ਸਰਵਰ ਪਾਲਿ ਬੰਧਾਵੈ.” (ਆਸਾ ਕਬੀਰ). 4. ਹੱਦ. ਸੀਮਾ। 5. ਪੁਲ। 6. ਪੜਦਾ. ਟੱਟੀ. “ਕੂੜੈ ਕੀ ਪਾਲਿ ਵਿਚਹੁ ਨਿਕਲੈ.” (ਗਉ ਮਃ ੩) “ਕਿਵ ਕੂੜੈ ਤੁਟੈ ਪਾਲਿ?” (ਜਪੁ) 7. ਤਲਵਾਰ ਦੀ ਧਾਰ। 8. ਦਾੜ੍ਹੀ ਵਾਲੀ ਇਸਤ੍ਰੀ। 9. ਅੰਕ. ਚਿੰਨ੍ਹ. ਨਿਸ਼ਾਨ। 10. ਪੰਜਾਬੀ ਵਿੱਚ ਪਾਲਣਾ ਕ੍ਰਿਯਾ ਦਾ ਅਮਰ ਭੀ ਪਾਲਿ ਹੈ. ਪਾਲਨ ਕਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|