Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pā-ī-ai. 1. ਪ੍ਰਾਪਤ ਕਰੀਦਾ ਹੈ। 2. ਪਾਉਣਾ ਭਾਵ ਰਖਨਾ। 3. ਪਾਉਣਾ ਭਾਵ ਉਪਰ ਡੋਲਣਾ/ਸੁਟਣਾ। 4. ਖਾਣ ਲਈ ਅਗੇ ਰਖੀਏ। 5. ਰਖੀਏ ਭਾਵ ਲਗੀਏ। 6. ਪੈਂਦੀ ਭਾਵ ਪਾਉ। 7. ਪਾਣੀ (ਪਣ ਘੜੀ ਦੀ ਪਿਆਲੀ) ਦੇ। 8. ਉਲਟੀਏ। 9. ਸਕੀਦਾ। 10. ਪਾਈਏ, ਰਲਾਈਏ। 11. ਰਖੀਏ। 12. ਪਹਿਨੀਏ। 13. ਪਾਏ ਜਾਂਦੇ। 14. ਪਈਏ। 15. ਪਾਂਦਾ। 16. ਪਾ ਸਕਨਾ, ਜਾਣ ਸਕਨਾ। 1. obtain, get. 2. put. 3. pouring. 4. lay food, put. 5. start, put. 6. put, auxiliary verb. 7. small vessel. 8. pour, put, drop. 9. auxiliary verb, could. 10. put, mix. 11. put into. 12. wear, put on. 13. cast into womb; put on. 14. seek (the protection). 15. put (no obstruction). 16. to know, to ascertain. 1. ਉਦਾਹਰਨ: ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ Japujee, Guru ʼnanak Dev, 32:5 (P: 7). ਉਦਾਹਰਨ: ਤਾ ਦਰਗਹ ਬੈਸਣੁ ਪਾਈਐ ॥ (ਭਾਵ ਮਿਲਦਾ ਹੈ). Raga Sireeraag 1, 33, 4:2 (P: 26). ਉਦਾਹਰਨ: ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥ Raga Raamkalee, Guru ʼnanak Dev, Sidh-Gosat, 4:1 (P: 938). 2. ਉਦਾਹਰਨ: ਭਉ ਵਟੀ ਇਤੁ ਤਨਿ ਪਾਈਐ ॥ Raga Sireeraag 1, 33, 2:2 (P: 25). ਉਦਾਹਰਨ: ਰਸੁ ਕਸੁ ਟਟਰਿ ਪਾਈਐ ਤਪੈ ਤੈ ਵਿਲਲਾਇ ॥ (ਕੜਾਹੇ ਵਿਚ ਉਲਟ/ਪਾ ਦੇਈਏ). Raga Maajh 1, Vaar 11, Salok, 1, 2:3 (P: 143). 3. ਉਦਾਹਰਨ: ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥ Raga Sireeraag 1, Asatpadee 15, 8:1 (P: 63). 4. ਉਦਾਹਰਨ: ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ ॥ Raga Maajh 1, 12, Salok, 1, 1:6 (P: 143). 5. ਉਦਾਹਰਨ: ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ ॥ Raga Maajh 1, Vaar 12, Salok, 1, 1:7 (P: 143). 6. ਉਦਾਹਰਨ: ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥ Raga Maajh 1, Vaar 18:7 (P: 147). 7. ਉਦਾਹਰਨ: ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥ Raga Maajh 1, Vaar 20:7 (P: 147). ਉਦਾਹਰਨ: ਕੋ ਰਹੈ ਨ ਭਰੀਐ ਪਾਈਐ ॥ Raga Aaasaa 1, Vaar 5:5 (P: 465). 8. ਉਦਾਹਰਨ: ਵਡਭਾਗੀ ਸਤਿਗੁਰੁ ਮਿਲੈ ਮੁਖ ਅੰਮ੍ਰਿਤੁ ਪਾਈਐ ॥ Raga Gaurhee 3, 37, 2:2 (P: 103). 9. ਉਦਾਹਰਨ: ਹੋਨੁ ਨ ਪਾਈਐ ਰਾਮ ਕੇ ਦਾਸਾ ॥ Raga Gaurhee 5, 82, 1:4 (P: 180). ਉਦਾਹਰਨ: ਜਾਣੁ ਨ ਪਾਈਐ ਪ੍ਰਭ ਦਰਬਾਰਾ ॥ Raga Soohee 5, Asatpadee 1, 4:2 (P: 759). 10. ਉਦਾਹਰਨ: ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ Raga Aaasaa 1, 38, 1:1 (P: 360). 11. ਉਦਾਹਰਨ: ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥ Raga Aaasaa 1, Vaar 11, Salok, 1, 2:10 (P: 469). ਉਦਾਹਰਨ: ਜਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥ (ਭਾਵ ਡਕੀਏ). Raga Maaroo 1, Asatpadee 2, 4:1 (P: 1009). 12. ਉਦਾਹਰਨ: ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ Raga Aaasaa 1, Vaar 15 Salok 1, 2:5 (P: 471). 13. ਉਦਾਹਰਨ: ਬਹੁੜਿ ਨ ਜੋਨੀ ਪਾਈਐ ॥ Raga Sorath 5, 59, 3:4 (P: 624). ਉਦਾਹਰਨ: ਜਿਸੁ ਆਪਿ ਬੁਲਾਏ ਆਪਿ ਸੁ ਹਰਿ ਮਾਰਗਿ ਪਾਈਐ ॥ Raga Sorath 4, Vaar 4:4 (P: 644). 14. ਉਦਾਹਰਨ: ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥ Raga Sorath 5, 89, 1:1 (P: 630). 15. ਉਦਾਹਰਨ: ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥ Raga Sorath 1, Asatpadee 3, 1:2 (P: 636). 16. ਉਦਾਹਰਨ: ਤੇਰੀ ਗਤਿ ਮਿਤਿ ਤੂਹੈ ਜਾਣਹਿ ਕੁਦਰਤਿ ਕੀਮ ਨ ਪਾਈਐ ॥ Raga Soohee 5, 53, 3:2 (P: 748). ਉਦਾਹਰਨ: ਅਗਮੁ ਅਗੋਚਰੁ ਮਿਤਿ ਨਹੀ ਪਾਈਐ ਸਗਲ ਘਟਾ ਆਧਾਰੁ ॥ Raga Saarang 5, 86, 2:1 (P: 1221).
|
|