Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pā-i-ā. 1. ਪ੍ਰਾਪਤ ਕੀਤਾ। 2. ਡਾਲਿਆ ਭਾਵ ਸਥਿਤ ਕੀਤਾ। 3. ਦਿੱਤਾ। 4. ਉਪਾਇਆ ਭਾਵ ਪੈਦਾ ਕੀਤਾ। 5. ਭਾਵ ਵਸਾਇਆ, ਬਰਸਾਇਆ। 6. ਲਗਾਣਾ, ਪਾਉਣਾ। 7. ਪੈਂਦਾ। 8. ਪਾ ਦਿੱਤਾ ਭਾਵ ਲਿਖ ਦਿੱਤਾ। 9. ਪਹਿਨਾਇਆ, ਗਲ ਪੁਆਇਆ। 10. ਭਾਵ ਸੁਟਿਆ ਵਛਾਇਆ। 11. ਡੇਗਿਆ, ਲਾਇਆ। 12. ਭਾਵ ਲਾਇਆ। 13. ਵੇਖਿਆ। 14. ਸਹਾਇਕ ਕ੍ਰਿਆ (ਭੋਗਿਆ)। 15. (ਭੋਜਨ) ਛਕਿਆ। 16. ਹਸਤੀ। 17. ਰਖਿਆ ਭਾਵ ਬੰਨਿ੍ਹਆ। 1. got, found. 2. put, placed. 3. put (in writing). 4. infused; started. 5. made in fall. 6. applied, put therein. 7. obtain, know. 8. put, destined. 9. put on, decked with. 10. spread. 11. fall. 12. pu (a bar). 13. obtained. 14. auxiliary verb (suffered). 15. got, took. 16. created, being. 17. put viz., bound. ਉਦਾਹਰਨਾ: 1. ਜਿਨਿ ਸੇਵਿਆ ਤਿਨਿ ਪਾਇਆ ਮਾਨੁ ॥ Japujee, Guru Nanak Dev, 5:3 (P: 2). ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ ॥ (ਸਕਿਆ, ਰਹਿਣਾ; ਪ੍ਰਾਪਤ ਨ ਹੋਇਆ). Raga Dhanaasaree 1, 2, 5:2 (P: 661). ਉਆ ਕਾ ਅੰਤੁ ਨ ਕਾਹੂ ਪਾਇਆ ॥ (ਪਾ ਸਕਿਆ, ਪ੍ਰਾਪਤ ਕਰ ਸਕਿਆ). Raga Gaurhee 5, Baavan Akhree, 12:4 (P: 252). ਪਹੁੰਚਿ ਨ ਸਾਕੈ ਕਾਹੂ ਬਾਤੈ ਆਗੈ ਠਉਰ ਨ ਪਾਇਆ ॥ (ਪ੍ਰਾਪਤ ਹੋਇਆ, ਭਾਵ ਮਿਲਿਆ). Raga Aaasaa 5, 41, 1:2 (P: 380). 2. ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥ Raga Sireeraag 4, Pahray, 3, 1:1 (P: 76). ਉਦਾਹਰਨ: ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥ (ਭਾਵ ਤੋਰਿਆ). Raga Maajh 5, 21, 4:1 (P: 100). 3. ਮੁਹਲਤਿ ਕਰਿ ਦੀਨੀ ਕਰਮ ਕਮਾਣੇ ਜੈਸਾ ਲਿਖਤੁ ਧੁਰਿ ਪਾਇਆ ॥ Raga Sireeraag 5, Pahray 4, 1:3 (P: 77). 4. ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥ Raga Maajh 1, Vaar 3, Salok, 2, 2:1 (P: 139). ਮੂਰਖ ਗਣਤ ਗਣਾਇ ਝਗੜਾ ਪਾਇਆ ॥ (ਭਾਵ ਖੜਾ ਕੀਤਾ). Raga Maajh 1, Vaar 4:6 (P: 139). 5. ਮੀਹੁ ਪਇਆ ਪਰਮੇਸਰਿ ਪਾਇਆ ॥ Raga Maajh 5, 39, 1:1 (P: 105). 6. ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥ Raga Maajh 3, Asatpadee 25, 3:1 (P: 124). ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚ ਪਾਇਆ ਤੇਲ ॥ (ਪਾਉਣਾ). Raga Aaasaa 1, 32, 1:1 (P: 358). 7. ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥ Raga Gaurhee 5, 164, 1:1 (P: 216). ਉਦਾਹਰਨ: ਅਸਟ ਦਸੀ ਚਹੁ ਭੇਦੁ ਨ ਪਾਇਆ ॥ (ਲਭਿਆ, ਜਾਣਿਆ, ਪਾਲਿਆ). Raga Aaasaa 1, 20, 5:3 (P: 355). ਗੁਰਿ ਪੂਰੈ ਨਾਨਕ ਹਰਿ ਪਾਇਆ ॥ (ਪਾ ਲਿਆ). Raga Aaasaa 4, 55, 4:2 (P: 366). 8. ਜੋ ਕਰਿ ਪਾਇਆ ਸੋਈ ਹੋਗੁ ॥ (ਹੱਥ ਵਿਚ ਲਿਖ ਦਿਤਾ). Raga Gaurhee 5, Sukhmanee 16, 2:2 (P: 284). ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥ (ਦਿਤਾ). Raga Sorath 4, Vaar 4, Salok, 3, 1:4 (P: 644). 9. ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ Raga Gaurhee 4, Vaar 12, Salok, 4, 1:1 (P: 306). ਉਦਾਹਰਨ: ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ Raga Jaitsaree 5, Chhant 1, 3:5 (P: 704). 10. ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥ Raga Aaasaa 1, Chhant 5, 3:3 (P: 439). 11. ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥ Raga Vadhans 4, Vaar 14:2 (P: 591). 12. ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ Raga Sorath 5, 44, 1:2 (P: 619). 13. ਹਰਿ ਸੰਗਿ ਸਹਾਈ ਪਾਇਆ ॥ Raga Sorath 5, 59, 1:2 (P: 623). 14. ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥ Raga Sorath Ravidas, 1, 2:2 (P: 658). 15. ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥ Raga Maaroo, Kabir, 9, 3:1 (P: 1105). 16. ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥ (ਕਈ ਇਸ ਦਾ ਪਾਠ 'ਜੀ ਉਪਾਇਆ' ਕਰਦੇ ਹਨ). Raga Aaasaa, Kabir, 1, 1:1 (P: 475). 17. ਭੀਤਰਿ ਅਗਨਿ ਬਨਾਸਪਤਿ ਮਉਲੀ ਸਾਗਰੁ ਪੰਡੈ ਪਾਇਆ ॥ Raga Basant 1, 11, 2:1 (P: 1171).
|
English Translation |
n.m. see ਪਾਵਾ.
|
Mahan Kosh Encyclopedia |
(ਪਾਇਓ, ਪਾਇਅੜਾ) ਪ੍ਰਾਪਤ (ਹਾਸਿਲ) ਕੀਤਾ. “ਅਬ ਮੈ ਸੁਖ ਪਾਇਓ” (ਜੈਤ ਮਃ ੫) “ਹਰਿ ਪਾਇਅੜਾ ਬਡ ਭਾਗੀਈ.” (ਗਉ ਮਃ ੪) “ਪਾਇਅੜਾ ਸਰਬ ਸੁਖਾ.” (ਮਃ ੪ ਵਾਰ ਵਡ) “ਪਾਇਆ ਨਿਹਚਲੁਥਾਨੁ.” (ਵਾਰ ਗੂਜ ੨ ਮਃ ੫) 2. ਭੋਜਨ ਛਕਿਆ. ਮੇਦੇ ਵਿੱਚ ਪਾਇਆ. “ਖੀਰ ਸਮਾਨਿ ਸਾਗੁ ਮੈ ਪਾਇਆ.” (ਮਾਰੂ ਕਬੀਰ) 3. ਪਹਿਨਾਇਆ. ਪਰਿਧਾਨ ਕਰਾਇਆ. “ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ.” (ਮਃ ੪ ਵਾਰ ਗਉ ੧) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। 4. ਫ਼ਾ. [پایہ] ਪਾਯਾ. ਹਸ੍ਤੀ. ਹੋਂਦ. “ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ.” (ਆਸਾ ਕਬੀਰ) 5. ਦੇਖੋ- ਪਾਯਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|