Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paa-i. (aux. v) ਪ੍ਰਾਪਤ ਕਰੇ, ਕਰੇ, ਬਣਾਏ; ਹੋਏ, ਬਣ ਜਾਏ। ਕਰਨ ਨਾਲ ਹੋਣ ਨਾਲ। achieve, accomplish, do. by achieving/accomplishing, by doing. 1. ਪੈਂਦੀ। 2. ਭਾਵ ਹੌਂਸਲਾ। 3. ਪਾਈ ਜਾਂਦੀ ਭਾਵ ਪਤਾ ਲਗਦੀ ਹੈ। 4. ਪਾ ਕੇ। 5. ਪ੍ਰਾਪਤ ਕਰਦਾ ਹੈ, ਹਾਸਲ ਕਰਦਾ ਹੈ। 6. ਚਰਨ, ਪੈਰ। 7. ਭਾਵ ਸਕਨਾ। 8. ਪੈਦਾ ਕਰ/ਸਿਰਜ ਕੇ। 9. ਪਾਇਆ, ਸ਼ਕਤੀ, ਕਦਰ (ਸ਼ਬਦਾਰਥ); ਬੁਨਿਆਦ, ਨੀਂਹ (ਮਹਾਨਕੋਸ਼/ਨਿਰਣੇ) ਇਜ਼ਤ ਪਾਇਆਂ (ਦਰਪਣ)। 10. ਪਾਉਂਦਾ ਹੈ। 11. ਪਾ ਕੇ ਭਾਵ ਮਾਰ ਕੇ। 12. ਭਾਵ ਜਾਂਦਾ ਹੈ। 13. ਸੁਟਿਆ ਜਾਣਾ, ਪਾਣਾ। 14. ਪਾਓ। 15. ਪਾਓ ਭਾਵ ਦਿਓ। 16. ਕੋਲੋ, ਪਾਸੋਂ। 17. ਪਾਇਆ। 1. meet, find. 2. dare to say, auxiliary verb. 3. assayed, know, auxiliary verb. 4. put in, auxiliaray verb, spread. 5. gets, obtains. 6. feet. 7. viz., can, auxiliary verb. 8. creating. 9. obtain; base. 10. suffer auxiliary vrb, making group. 11. by achieving/doing. 12. auxiliary verb, deny. 13. fall, thrown. 14. put. 15. give. 16. from whom. 17. putting. ਉਦਾਹਰਨਾ: 1. ਮੰਨੈ ਮਾਰਗਿ ਠਾਕ ਨ ਪਾਇ ॥ Japujee, Guru Nanak Dev, 14:1 (P: 3). 2. ਜੇ ਕੋ ਖਾਇਕੁ ਆਖਣਿ ਪਾਇ ॥ Japujee, Guru Nanak Dev, 25:12 (P: 5). 3. ਕਚ ਪਕਾਈ ਓਥੈ ਪਾਇ ॥ Japujee, Guru Nanak Dev, 34:11 (P: 7). 4. ਕੁਸਾ ਕੁਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥ Raga Sireeraag 1, 2, 2:1 (P: 14). ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥ Raga Sireeraag 3, 55, 2:1 (P: 35). ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥ (ਪਾ ਕੇ, ਭਾਵ ਵਛਾ ਕੇ). Raga Raamkalee 1, Oankaar, 46:1 (P: 936). 5. ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥ Raga Sireeraag 3, 34, 1:3 (P: 26). ਉਦਾਹਰਨ: ਵਿਣ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹਿ ॥ (ਕੰਢਾ ਕਿਵੇਂ ਪ੍ਰਾਪਤ ਕਰੇ, ਕੰਢੇ ਤੇ ਕਿਵੇਂ ਲਗੇ). Raga Sorath 1, Asatpadee 3, 1:2 (P: 636). 6. ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥ Raga Sireeraag 3, 54, 4:3 (P: 35). ਵੇਖਿ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ (ਪੈਰਾਂ ਤੋਂ). Raga Maajh 1, Vaar 11, Salok, 1, 2:1 (P: 143). 7. ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਿਗੁਰ ਬੂਝ ਨ ਪਾਇ ॥ Raga Sireeraag 3, 56, 2:3 (P: 35). ਤਉ ਕੁਦਰਤਿ ਕੀਮਤਿ ਨਹੀ ਪਾਇ ॥ Raga Gaurhee 1, 3, 1:2 (P: 152). 8. ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥ Raga Maajh 1, Vaar 2, Salok, 1, 1:1 (P: 138). 9. ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥ Raga Maajh 1, Vaar 7ਸ, 1, 3:5 (P: 141). 10. ਵਿਣੁ ਨਾਵੈ ਦੁਖੁ ਪਾਇ ਆਵਣਜਾਣਿਆ ॥ Raga Maajh 1, Vaar 13:7 (P: 144). 11. ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥ Raga Maajh 1, Vaar 26, Salok, 1, 1:8 (P: 149). 12. ਖਾਦਾ ਪੈਨਦਾ ਮੂਕਰਿ ਪਾਇ ॥ Raga Gaurhee 5, 147, 1:1 (P: 195). 13. ਸੰਤ ਕੈ ਦੂਖਨਿ ਨਰਕ ਮਹਿ ਪਾਇ ॥ Raga Gaurhee 5, Sukhmanee 13, 1:4 (P: 279). 14. ਕੁਹਿ ਬਕਰਾ ਰਿੰਨੑਿ ਖਾਇਆ ਸਭੁ ਕੋ ਆਖੈ ਪਾਇ ॥ ਆਸਾ 1, Vaar 11, Salok, 1, 2:4 (P: 471). 15. ਮੈ ਦਰਿ ਮਾਗਤੁ ਭੀਖਿਆ ਪਾਇ ॥ Raga Tilang 1, 2, 1:2 (P: 721). 16. ਤੇਰਾ ਅੰਤੁ ਨ ਪਾਇਆ ਕਹਾ ਪਾਇ ॥ (ਕਿਸ ਕੋਲੋਂ). Raga Basant 1, 2, 3:2 (P: 1168). 17. ਤੋਲਾ ਮਾਸਾ ਰਤਕ ਪਾਇ ॥ Raga Saarang 4, Vaar 6, Salok, 1, 1:7 (P: 1239).
|
SGGS Gurmukhi-English Dictionary |
1. (aux. v.) did, achieved, accomplished. 2. (aux. v.) on doing/achieving. 3. feet.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਾਦ. ਪਾਈਆ। 2. ਕ੍ਰਿ. ਵਿ. ਪਾਕੇ. ਪ੍ਰਾਪਤ ਕਰਕੇ. “ਚਲੇ ਵਰ ਪਾਇ.” (ਗੁਪ੍ਰਸੂ) “ਪਾਇ ਠਗਉਰੀ ਆਪਿ ਭੁਲਾਇਓ.” (ਸਾਰ ਮਃ ੫) 3. ਪੈਂਦਾ ਹੈ. ਪੜਤਾ ਹੈ. “ਜੋ ਪਾਥਰ ਕੀ ਪਾਈ ਪਾਇ.” (ਭੈਰ ਕਬੀਰ) 4. ਸੰ. ਪ੍ਰਾਯ. ਸਮਾਨ. ਤੁੱਲ. “ਤਿਲ ਤਿਲ ਪਾਇ ਰਥੀ ਕਟਡਾਰੇ.” (ਪਾਰਸਾਵ) 5. ਸੰ. ਪ੍ਰਾਯ: ਵਿਸ਼ੇਸ਼ ਕਰਕੇ। 6. ਲਗ ਪਗ. ਕਰੀਬ ਕਰੀਬ. “ਦਸ ਦ੍ਯੋਸ ਪਾਇ ਦਿੱਖੀ ਨਰੈਣ.” (ਦੱਤਾਵ) 7. ਫ਼ਾ. [پائے] ਨਾਮ/n. ਪਾਦ. ਚਰਨ. “ਪਾਇ ਪਰਉ ਗੁਰ ਕੈ ਬਲਿਹਾਰੈ.” (ਸੋਰ ਮਃ ੧) “ਪਾਇ ਗਹੇ ਜਬ ਤੇ ਤੁਮਰੇ.” (ਰਾਮਾਵ) 8. ਬੁਨਿਯਾਦ. ਨਿਉਂ “ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ.” (ਮਃ ੧ ਵਾਰ ਮਾਝ) 9. ਦ੍ਰਿੜ੍ਹਤਾ. ਮਜ਼ਬੂਤ਼ੀ। 10. ਸ਼ਕਤਿ. ਬਲ. “ਤੇਰਾ ਅੰਤੁ ਨ ਪਾਇਆ ਕਹਾ ਪਾਇ?” (ਬਸੰ ਮਃ ੧) ਮੇਰੀ ਕੀ ਪਾਇ (ਸ਼ਕਤੀ) ਹੈ? 11. ਬਹਾਨਾ। 12. ਹ਼ੱਦ. ਸੀਮਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|