Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Paleeṫėh. ਨੀਚ, ਗੰਦੇ। evil (passions). ਉਦਾਹਰਨ: ਪਾਂਚ ਪਲੀਤਹ ਕਉ ਪਰਬੋਧੈ ॥ (ਪੰਜ ਇੰਦਰੇ). Raga Gond, Kabir, 10, 3:2 (P: 873).
|
| SGGS Gurmukhi-English Dictionary |
evil (passions).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਪਲੀਤਾ) ਫ਼ਾ. [پلِیتہ] ਪਲੀਤਹ. ਅ਼. [فتِیلہ] ਫ਼ਤੀਲਹ. ਵੱਟੀਹੋਈ ਬੱਤੀ. ਦੀਵਾ ਮਚਾਉਣ ਦੀ ਬੱਤੀ। 2. ਤੋਪ ਨੂੰ ਅੱਗ ਦੇਣ ਦਾ ਤੋੜਾ. “ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ.” (ਭੈਰ ਕਬੀਰ) 3. ਭਾਵ- ਸ਼ਬਦ ਸਪਰਸ਼ ਆਦਿ ਵਿਸ਼ੇ, ਜੋ ਮਨ ਨੂੰ ਭੜਕਾਉਂਦੇ ਅਤੇ ਤ੍ਰਿਸ਼ਨਾਅਗਨਿ ਨੂੰ ਮਚਾਉਂਦੇ ਹਨ. “ਪਾਂਚ ਪਲੀਤਹ ਕਉ ਪਰਬੋਧੈ.” (ਗੌਡ ਕਬੀਰ) 4. ਤੋਪ ਅਤੇ ਬੰਦੂਕ਼ ਦਾ ਉਹ ਛੇਕ, ਜਿਸ ਵਿੱਚਦੀਂ ਬਾਰੂਦ ਨੂੰ ਅੱਗ ਪਹੁਚਦੀ ਹੈ। 5. ਤਾਂਤ੍ਰਿਕ ਲੋਕਾਂ ਦੇ ਮਤ ਅਨੁਸਾਰ ਇੱਕ ਵਸਤ੍ਰ ਦਾ ਡੋਰਾ, ਜਿਸ ਨੂੰ ਤੀਖਣ ਪਦਾਰਥ ਲਾਕੇ ਭੂਤਗ੍ਰਸੇ ਪ੍ਰਾਣੀ ਦੇ ਨੱਕ ਨੂੰ ਧੂੰਆਂ ਦਿੱਤਾਜਾਂਦਾ ਹੈ. “ਝਾਰਤ ਮੰਤ੍ਰਨ ਸੰਗ ××× ਬਹੁਰੋ ਲੇਇ ਪਲੀਤਾ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|