Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Palās. ਢੱਕ ਦਾ ਬੂਟਾ, ਇਕ ਨਿਕੰਮਾ ਰੁੱਖ। one of the useless plant. ਉਦਾਹਰਨ: ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥ Raga Bilaaval 4, Asatpadee 2, 1:2 (P: 834).

SGGS Gurmukhi-English Dictionary
[P. n.] Kind of tree, useless thing
SGGS Gurmukhi-English Data provided by Harjinder Singh Gill, Santa Monica, CA, USA.

English Translation
n.m. pliers.

Mahan Kosh Encyclopedia

ਸੰ. ਪਲਾਸ਼. ਵਿ. ਪਲ (ਮਾਂਸ) ਅਸ਼ਨ (ਖਾਣ) ਵਾਲਾ. ਮਾਂਸਾਹਾਰੀ। 2. ਨਿਰਦਯ. ਬੇਰਹਮ। 3. ਹਰਾ. ਸਬਜ਼। 4. ਨਾਮ/n. ਢੱਕ. ਕੇਸੂ ਦਾ ਬਿਰਛ. ਪਲਾਹ. ਵਾਤਪੋਥ. Butia Frondosa. ਪਦਮਪੁਰਾਣ ਦੇ ਉੱਤਰ ਖੰਡ ਦੇ ਅ: ੧੬੦ ਵਿੱਚ ਲਿਖਿਆ ਹੈ ਕਿ ਪਾਰਵਤੀ ਦੇ ਸ਼੍ਰਾਪ ਨਾਲ ਬ੍ਰਹਮਾ ਪਲਾਸ (ਢੱਕ) ਹੋ ਗਿਆ. ਇਸ ਲਈ ਪਲਾਸ ਬ੍ਰਹਮਾ ਰੂਪ ਹੈ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮਾਸ ਤੋਂ ਪਲਾਸ ਦੀ ਉਤਪੱਤਿ ਹੋਈ ਹੈ. ਪਲਾਸ ਦੇ ਫੁੱਲ (ਕੇਸੂ) ਰੰਗਣ ਦੇ ਕੰਮ ਆਉਂਦੇ ਹਨ. ਅਤੇ ਕਈ ਦਵਾਈਆਂ ਵਿੱਚ ਵਰਤੀਦੇ ਹਨ, ਢੱਕ ਦਾ ਗੂੰਦ (ਕਮਰਕਸ) ਅਨੇਕ ਰੋਗਾਂ ਦੇ ਦੂਰ ਕਰਨ ਲਈ ਵਰਤੀਦਾ ਹੈ। 5. ਪੱਤਾ. “ਸੋ ਕੁਲ ਢਾਕ ਪਲਾਸ.” (ਸ. ਕਬੀਰ) ਢੱਕ ਦਾ ਪੱਤਾ। 6. ਫੁੱਲਾਂ ਦੀ ਪਾਂਖੁੜੀ. “ਬੰਦ ਤੇ ਪਲਾਸਾਖ੍ਯ.” (ਸਲੋਹ) ਕਮਲਦਲ ਜੇਹੀ ਜਿਸ ਦੀ ਅੱਖਾਂ ਹਨ। 7. ਰਾਕ੍ਸ਼ਸ, ਜੋ ਮਾਂਸ ਖਾਂਦਾ ਹੈ। 9. ਸ਼ੇਰ ਆਦਿ ਮਾਸ ਖਾਣ ਵਾਲਾ ਜੀਵ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits