Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Paraag. ਪਰੰਗਤ, ਸੁਤੰਤਰ। void of, independent. ਉਦਾਹਰਨ: ਨਾਨਕ ਜਾ ਤੇ ਪਰਹਿ ਪਰਾਗ ॥ Raga Gaurhee 5, Baavan Akhree, 41:8 (P: 259).
|
| Punjabi Translation | |
n.m. pollen.
|
| SGGS Gurmukhi-English Dictionary |
void of, independent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
n.m. pollen.
|
| Mahan Kosh Encyclopedia | |
ਸੰ. ਨਾਮ/n. ਫੁੱਲ ਦੀ ਬਰੀਕ ਅੰਦਰਲੀ ਤਰੀਆਂ ਉੱਪਰਦੀ ਮਿੱਠੀ ਰਜ (ਧੂੜੀ). Pollen. ਇਹ ਬਿਰਛ ਅਤੇ ਬੂਟਿਆਂ ਦੀ ਮਣੀ (ਵੀਰਯ) ਹੈ. ਭੌਰੇ, ਸ਼ਹਿਦ ਦੀਆਂ ਮੱਖੀਆਂ ਆਦਿ, ਅਥਵਾ- ਹਵਾ, ਜਦ ਇਸ ਨੂੰ ਫੁੱਲ ਦੇ ਨਰ ਅਤੇ ਮਦੀਨ ਹਿੱਸੇ (Stamens and Pistil) ਨਾਲ ਮਿਲਾਉਂਦੇ ਹਨ, ਤਦ ਫਲ ਅਤੇ ਬੀਜ ਦੀ ਉਤਪੱਤੀ ਹੁੰਦੀ ਹੈ. “ਪਾਂਸੁ ਪਰਾਗ ਸੀ ਸੋਹਤ ਸੁੰਦਰ.” (ਨਾਪ੍ਰ) 2. ਧੂਲਿ. ਰਜ. ਧੂੜ। 3. ਚੰਦਨ ਕਪੂਰ ਆਦਿ ਦੇ ਚੂਰਣ ਦਾ ਵਟਣਾ। 4. ਪ੍ਰਸਿੱਧੀ. ਸ਼ੁਹਰਤ। 5. ਆਪਣੀ ਇੱਛਾ ਅਨੁਸਾਰ ਗਮਨ (ਵਿਚਰਣ) ਦਾ ਭਾਵ. ਪਰਤੰਤ੍ਰਤਾ ਦਾ ਅਭਾਵ. ਸ੍ਵਤੰਤ੍ਰਤਾ. “ਮਾਂਗਨਿ ਮਾਂਗ ਤ ਏਕਹਿ ਮਾਂਗ। ਨਾਨਕ ਜਾਤੇ ਪਰਹਿ ਪਰਾਗ.” (ਬਾਵਨ) ਜਿਸ ਤੋਂ ਤੇਰੇ ਪੱਲੇ ਸ੍ਵਤੰਤ੍ਰਤਾ ਪਵੇ। 6. ਪ੍ਰਯਾਗ ਤੀਰਥ ਲਈ ਭੀ ਪਰਾਗ ਸ਼ਬਦ ਕਵੀਆਂ ਨੇ ਵਰਤਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|