Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parā. 1. ਪਰ੍ਹੇ। 2. ਪਿਛਲੇਰਾ। 3. ਪਿਆ, ਪੜਾ, ਹੋ ਗਿਆ। 1. away, far off, beyond. 2. primal, ancient, earlier. 3. lying. ਉਦਾਹਰਨਾ: 1. ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥ Raga Gaurhee 5, 1 Salok:4 (P: 250). 2. ਪਰਾ ਪੂਰਬਲਾ ਅੰਕੁਰੁ ਜਾਗਿਆ ॥ Raga Sorath 5, 72, 2:1 (P: 627). 3. ਨਾਵ ਰੂਪ ਭਇਓ ਸਾਧ ਸੰਗੁ ਭਵਨਿਧਿ ਪਾਰਿ ਪਰਾ ॥ Raga Jaitsaree 5, 6, 2:1 (P: 701). ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੇ ਬਾਰ ॥ Salok, Kabir, 61:2 (P: 1367).
|
SGGS Gurmukhi-English Dictionary |
[Adj.] (from Sk. Param) original, primary, elementary
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ- ਚਾਰ ਬਾਣੀਆਂ। 2. ਉਹ ਵਿਦ੍ਯਾ, ਜੋ ਸਭ ਤੋਂ ਪਰੇ ਵਸ੍ਤੁ ਦਾ ਗ੍ਯਾਨ ਕਰਾਵੇ. ਬ੍ਰਹ੍ਮਵਿਦ੍ਯਾ ''अथ परा यया तदक्षर मधिगम्यते.” (ਸ਼੍ਰੁਤਿ) ਦੇਖੋ- ਅਪਰਾ। 3. ਵ੍ਯ. ਛੁਟਕਾਰਾ। 4. ਉਲਟਾਪਨ। 5. ਸਾਮ੍ਹਣੇ. ਸੰਮੁਖ। 6. ਤ੍ਯਾਗ। 7. ਬਹਾਦੁਰੀ। 8. ਅਨਾਦਰ। 9. ਵਿ. ਸ਼੍ਰੇਸ਼੍ਠ. ਉੱਤਮ. “ਗੁਰਦੇਵ ਪਾਰਸ ਪਰਸ ਪਰਾ.” (ਬਾਵਨ) 10. ਪੜਾ. ਪਿਆ. “ਪਰਾ ਕਰੇਜੇ ਛੇਕ.” (ਸ. ਕਬੀਰ) 11. ਪਰਲਾ ਪਾਸਾ. ਪਰਾਰ. ਦੇਖੋ- ਉਰਾ। 12. ਫ਼ਾ. [پرّہ] ਪੱਰਹ. ਸਫ਼. ਕ਼ਤਾਰ. ਪੰਕ੍ਤਿ. “ਗਜ ਬਾਜਿਨ ਕੋ ਪਰਾ ਬੰਧਾਵਾ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|