Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Par. 1. ਪਰਾਈ, ਦੂਸਰੇ ਦੀ, ਹੋਰਨਾਂ ਦੀ। 2. ਉਪਰ, ਉਤੇ। 3. ਪ੍ਰਕਾਰ, ਉਪਰ (ਅਧਾਰ ਤੇ)। 4. ਖੰਭ। 5. ਤੇ (ਜਿਵੇ ਦੂਰੀ ਤੇ)। 6. ਚੰਗੀ ਤਰ੍ਹਾਂ, ਭਲੀ ਪ੍ਰਕਾਰ। 1. others, another's. 2. on, over. 3. how?. 4. wings. 5. at, away. 6. supremely. 1. ਉਦਾਹਰਨ: ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥ Raga Sireeraag 1, 4, 1:2 (P: 15). ਉਦਾਹਰਨ: ਆਨ ਮਨਉ ਤਉ ਪਰ ਘਰ ਜਾਉ ॥ (ਦੂਸਰੇ). Raga Gaurhee 1, 8, 4:1 (P: 153). ਉਦਾਹਰਨ: ਸੂਦੁ ਵੈਸੁ ਪਰ ਕਿਰਤਿ ਕਮਾਵੈ ॥ (ਹੋਰਨਾ ਦੀ). Raga Gaurhee 4, 39, 3:2 (P: 164). ਉਦਾਹਰਨ: ਭਯਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥ Sava-eeay of Guru Arjan Dev, Kal-Sahaar, 5:2 (P: 1407). 2. ਉਦਾਹਰਨ: ਕਹ ਪਿੰਗੁਲ ਪਰਬਤ ਪਰ ਭਵਨ ॥ Raga Gaurhee 5, Sukhmanee 4, 6:7 (P: 267). ਉਦਾਹਰਨ: ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥ Raga Bilaaval, Kabir, 5, 1:1 (P: 856). 3. ਉਦਾਹਰਨ: ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥ Raga Gaurhee Ravidas, Asatpadee 1, 4:2 (P: 346). 4. ਉਦਾਹਰਨ: ਆਵਤ ਜਾਤ ਨ ਦੀਸਹੀ ਨ ਪਰ ਪੰਖੀ ਤਾਹਿ ॥ Raga Bihaagarhaa 4, Vaar 6, Salok, 3, 2:2 (P: 550). 5. ਉਦਾਹਰਨ: ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥ Raga Raamkalee, ʼnaamdev, 1, 3:2 (P: 972). 6. ਉਦਾਹਰਨ: ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿਰਯ ॥ Sava-eeay of Guru Amardas, 10:1 (P: 1394).
|
SGGS Gurmukhi-English Dictionary |
[P. prefix] Another, P. conj. But, still, however, P. prep. On, of, at
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.m. wing. (2) n.m., adv. last year.
|
Mahan Kosh Encyclopedia |
ਵ੍ਯ. ਪਰੰਤੁ. ਲੇਕਿਨ। 2. ਪਸ਼ਚਾਤ. ਪੀਛੇ. ਪਰੰ। 3. ਸੰ. ਵਿ. ਦੂਸਰਾ. ਅਨ੍ਯ। 4. ਪਰਾਇਆ. ਦੂਸਰੇ ਦਾ. “ਪਰਧਨ ਪਰਤਨ ਪਰਤੀ ਨਿੰਦਾ.” (ਆਸਾ ਮਃ ੫) 5. ਭਿੰਨ. ਜੁਦਾ. ਵੱਖ। 6. ਜੋ ਪਰੇ ਹੋਵੇ. ਦੂਰ। 7. ਸ਼੍ਰੇਸ਼੍ਠ. ਉੱਤਮ। 8. ਪ੍ਰਵ੍ਰਿੱਤ. ਕਾਰਜ ਪਰਾਇਣ। 9. ਵੈਰੀ. ਦੁਸ਼ਮਨ। 10. ਸ਼ਿਵ। 11. ਮੋਕ੍ਸ਼. ਮੁਕਤਿ। 12. ਸੰ. ਪਰੁਤ. ਕ੍ਰਿ. ਵਿ. ਪਿਛਲੇ ਵਰ੍ਹੇ. ਪਿਛਲੇਰੇ ਸਾਲ। 13. ਪ੍ਰਤ੍ਯ. ਉੱਪਰ. ਉੱਤੇ. “ਊਪਰਿ ਗਗਨੁ, ਗਗਨੁ ਪਰ ਗੋਰਖੁ.” (ਮਾਰੂ ਮਃ ੧) “ਸਤਿਗੁਰੁ ਪਰ ਕੇ ਵਸਤ੍ਰ ਪਥਾਰਹਿਂ.” (ਨਾਪ੍ਰ) ਗੁਰੂ ਸਾਹਿਬ ਦੇ ਉੱਪਰਦੇ ਵਸਤ੍ਰ ਧੋਂਦੇ ਹਨ। 14. ਪੜਨਾ ਕ੍ਰਿਯਾ ਦਾ ਅਮਰ. ਪੈ. ਪੜ. “ਗੁਰਚਰਨਨ ਪਰ ਮਾਂਗੋ ਖਿਮਾ.” (ਗੁਪ੍ਰਸੂ) 15. ਕ੍ਰਿ. ਵਿ. ਪੈਕੇ. ਪੜਕੇ. “ਨਮੋ ਕੀਨ ਪਰ ਦੰਡ ਸਮਾਨੇ.” (ਨਾਪ੍ਰ) 16. ਫ਼ਾ. [پر] ਨਾਮ/n. ਪੰਖ. ਪਕ੍ਸ਼. “ਨਾ ਪਰ ਪੰਖੀ ਤਾਹਿ.” (ਮਃ ੩ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|