Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ʼnūr. 1. ਨੂਰ, ਚਮਕ, ਉਜਾਲਾ ਭਾਵ ਆਤਮ ਜੋਤ। 2. ਪਾਕ ਦਾਮਨ ਇਸਤ੍ਰੀਆਂ (ਮਹਾਨਕੋਸ਼), 'ਨਿਰਣੇ' ਤੇ 'ਦਰਪਣ' ਇਥੇ ਵੀ ਅਰਥ 'ਰੱਬੀ ਪ੍ਰਕਾਸ਼' ਹੀ ਕਰਦਾ ਹੈ)। 1. his light. 2. virtuous women. 1. ਉਦਾਹਰਨ: ਖਾਕ ਨੂਰ ਕਰਦੰ ਆਲਮ ਦੁਨੀਆਇ ॥ Raga Tilang 5, 1, 1:1 (P: 723). ਉਦਾਹਰਨ: ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥ Raga Parbhaatee, Kabir, 3, 1:1 (P: 1349). 2. ਉਦਾਹਰਨ: ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥ Raga Maaroo 5, Solhaa 12, 5:3 (P: 1084).
|
SGGS Gurmukhi-English Dictionary |
[P. n.] Light
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. light, incandescence, refulgence, glow, radiance, brightness, brilliance.
|
Mahan Kosh Encyclopedia |
ਅ਼. [نُور] ਨਾਮ/n. ਚਮਕ. ਉਜਾਲਾ. ਪ੍ਰਕਾਸ਼। 2. ਕਰਤਾਰ ਦਾ ਚਮਤਕਾਰ. “ਏਕ ਨੂਰ ਤੇ ਸਭੁ ਜਗੁ ਉਪਜਿਆ.” (ਪ੍ਰਭਾ ਕਬੀਰ) 3. ਸ਼ੋਭਾ। 4. ਕਰਤਾਰ ਦਾ ਇੱਕ ਨਾਮ. ਜ੍ਯੋਤਿਰੂਪ। 5. ਪਾਕਦਾਮਨ ਇਸਤ੍ਰੀਆਂ. ਇਹ ਨਵਾਰ ਦਾ ਬਹੁਵਚਨ ਹੈ. “ਹੂਰ ਨੂਰ ਮੁਸਕ ਖੁਦਾਇਆ ਬੰਦਗੀ.” (ਮਾਰੂ ਸੋਲਹੇ ਮਃ ੫) ਬਹਿਸ਼ਤ ਦੀਆਂ ਅਪਸਰਾ, ਪਵਿਤ੍ਰ ਇਸਤ੍ਰੀਆਂ ਅਤੇ ਸੁਗੰਧ ਆਦਿ ਪਦਾਰਥ, ਖ਼ੁਦਾ ਦੀ ਬੰਦਗੀ ਹੈ। 6. ਨਾਰ (ਅਗਨਿ) ਦਾ ਬਹੁਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|