Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ʼnīch. 1. ਨੀਵਾਂ (ਜਾਤਿ ਵਿਚ), ਗੁਣ ਅਥਵਾ ਕਰਮ ਵਿਚ ਨੀਵਾਂ, ਮੰਦਾ। 2. ਨਿਮਾਨਾ, ਨਿਤਾਣਾ, ਨਾਚੀਜ਼, ਵਿਚਾਰੇ। 1. low (caste); low because of actions. 2. insigficant. 1. ਉਦਾਹਰਨ: ਕਹੁ ਨਾਨਕ ਹਮ ਨੀਚ ਕਰੰਮਾ ॥ Raga Aaasaa 5, So-Purakh, 4, 2:3 (P: 12). ਉਦਾਹਰਨ: ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਂਇ ॥ (ਮਾੜੇ ਕੰਮਾਂ ਵਾਲਾ). Raga Sireeraag 1, 4, 1:2 (P: 15). 2. ਉਦਾਹਰਨ: ਖਿਨ ਮਹਿ ਥਾਪਿ ਨਿਵਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥ Raga Bilaaval 5, 101, 1:1 (P: 824). ਉਦਾਹਰਨ: ਹਮ ਨਾਨ੍ਹ੍ਹੇ ਨੀਚ ਤੁਮ੍ਹ੍ਹੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥ (ਨਿਮਾਣੇ ਜਿਹੇ). Raga Saarang 5, Asatpadee 1, 8:1 (P: 1235).
|
SGGS Gurmukhi-English Dictionary |
[Sk. P. adj.] Low, mean, base, inferior
SGGS Gurmukhi-English Data provided by
Harjinder Singh Gill, Santa Monica, CA, USA.
|
English Translation |
adj. low, mean, base, lowbred, ill-bred, raffish, degenerate, vulgar, guttersnipe, gutter-snappish; menial, low-caste; n.f. lowness, declivity.
|
Mahan Kosh Encyclopedia |
ਸੰ. नीच्. ਧਾ. ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। 2. ਵਿ. ਜਾਤਿ ਗੁਣ ਅਥਵਾ- ਕਰਮ ਵਿੱਚ ਨੀਵਾਂ. “ਨੀਚਕੁਲਾ ਜੋਲਾਹਰਾ.” (ਆਸਾ ਧੰਨਾ) 3. ਨੀਵਾਂ. ਨੰਮ੍ਰ. “ਨੀਚ ਗ੍ਰੀਵ ਬੈਠ੍ਯੋ ਇਕ ਥਾਨ.” (ਗੁਪ੍ਰਸੂ) 4. ਦੁਸ਼੍ਟ. ਪਾਮਰ. “ਨੀਚ ਸੇ ਨ ਪ੍ਰੀਤਿ ਕੀਜੋ.” (ਹਨੂ) 5. ਵਾਮਨ. ਬਾਉਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|