Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Nirmlé. ਉਜਲ, ਵਿਕਾਰ ਰਹਿਤ, ਸਾਫ ਪਵਿਤਰ। pure, devoid of evil/sin. ਉਦਾਹਰਨ: ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥ Raga Sireeraag 3, 37, 1:3 (P: 27). ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ Raga Sorath 4, Vaar 6, Salok, 3, 2:9 (P: 645).
|
| SGGS Gurmukhi-English Dictionary |
pure, devoid of evil/sin.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
ਨਿਰਮਲਾ ਦਾ ਬਹੁਵਚਨ. ਦੇਖੋ- ਨਿਰਮਲਾ। 2. ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ (ਰਾਮ ਸਿੰਘ, ਕਰਮ ਸਿੰਘ, ਗੰਡਾ ਸਿੰਘ, ਵੀਰ ਸਿੰਘ, ਸੋਭਾ ਸਿੰਘ) ਨੂੰ ਬ੍ਰਾਹਮਚਾਰੀ ਦੇ ਭੇਸ ਵਿੱਚ ਸੰਸਕ੍ਰਿਤ ਵਿਦ੍ਯਾ ਪੜ੍ਹਨ ਲਈ ਕਾਸ਼ੀ ਭੇਜਿਆ ਸੀ, ਉਨ੍ਹਾਂ ਦੀ “ਨਿਰਮਲੇ” ਸੰਗ੍ਯਾ ਹੋਈ. ਇਨ੍ਹਾਂ ਪੰਜਾਂ ਦੇ ਚਾਟੜੇ ਜੋ ਨਿਰਮਲ ਵਸਤ੍ਰ ਪਹਿਰ ਸ਼ਾਂਤਚਿੱਤ ਰਹਿਕੇ ਵਿਦ੍ਯਾ ਅਰ ਨਾਮ ਦਾ ਅਭ੍ਯਾਸ, ਅਤੇ ਧਰਮਪ੍ਰਚਾਰ ਕਰਦੇ ਰਹੇ ਹਨ, ਉਹ ਸਭ ਨਿਰਮਲੇ ਸੱਦੇ ਜਾਂਦੇ ਹਨ. ਸਿੱਖਕੌਮ ਵਿੱਚ ਨਿਰਮਲੇ ਸਾਧੂ ਵਿਦ੍ਯਾ ਦੇ ਪ੍ਰੇਮੀ ਅਰ ਵਿਚਾਰ ਵਾਨ ਹਨ. ਦੇਖੋ- ਅਖਾੜਾ (ੲ) ਅਤੇ ਧਰਮਧੁਜਾ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|