Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nāhī. 1. ਨਹੀਂ। 2. ਨਹੀਂ ਤਾਂ। 3. ਇਨਕਾਰ, ਨਿਸ਼ੇਧਾਤਮਕ ਸੰਭਾਵਨਾ, ਨਾ ਨਾ ਕਰਨ ਵਾਲਾ, ਰੋਕਣ ਵਾਲਾ ਨੋਟ (ਨਿਰਣੈ)। 1. not. 2. otherwise. 3. unaccomplishable. ਉਦਾਹਰਨਾ: 1. ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ Japujee, Guru Nanak Dev, 5:9 (P: 2). ਜਹ ਭੀਤਰਿ ਘਟ ਭੀਤਰਿ ਬਸਿਆ ਬਾਹਰਿ ਕਾਹੇ ਨਾਹੀ ॥ (ਨਹੀਂ). Raga Raamkalee 1, 2, 2:1 (P: 876). 2. ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥ Raga Sireeraag, Bennee, 1, 1:2 (P: 93). 3. ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ ॥ Raga Gaurhee, Kabir, Baavan Akhree, 11:2 (P: 340).
|
Mahan Kosh Encyclopedia |
ਵ੍ਯ. ਨਾਂ. ਨਹੀਂ. “ਨਾਹੀ ਬਿਨ ਹਰਿਨਾਉ ਸਰਬਸਿਧਿ.” (ਪ੍ਰਭਾ ਮਃ ੫) 2. ਨ੍ਹਾਉਂਦਾ. ਸਨਾਨ ਕਰਦਾ. “ਬਾਹਰਿ ਕਾਹੇ ਨਾਹਿ?” (ਰਾਮ ਮਃ ੧) 3. ਅ਼. [ناہی] ਵਰਜਣ ਵਾਲਾ. ਪ੍ਰਤਿਬੰਧਕ. “ਨਾਹੀ ਦੇਖਿ ਨ ਭਾਜੀਐ, ਪਰਮ ਸਿਆਨਪ ਏਹ.” (ਗਉ ਬਾਵਨ ਕਬੀਰ) ਪ੍ਰਤਿਬੰਧਕਾਂ ਨੂੰ ਦੇਖਕੇ ਪਿੱਛੇ ਨਾ ਹਟੀਏ। 4. ਡਿੰਗ. ਨਾਮ/n. ਨਾਭੀ. ਤੁੰਨ. ਧੁੰਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|